ਰਾਠੋ ! ਹੋਸ਼ ਕਰੋ
ਮਿਹਨਤ ਦਾ ਸਵੇਰਾ ਜੇ ...
ਲਾਲ ਫਰੇਰਾ ਜੇ ...
.................
ਤੰਦੂਰੀ ਤਾਈ ਹੋਈ ਏ ..
ਪੈਸੇ ਵਾਲਿਆਂ ਨੇ
ਮਿਹਨਤ ਭਰਮਾਈ ਹੋਈ ਏ
ਤੰਦੂਰੀ ਤਾਈ ਹੋਈ ਏ ..
..................
ਏਕੇ ਦਾ ਏਕਾ ਬਈ ...
ਪਾਣੀ ਮਿਲੇ ਨਾ ਮਿਲੇ ..
ਹਰ ਪਿੰਡ ਪਰ ਠੇਕਾ ਬਈ
ਏਕੇ ਦਾ ਏਕਾ ਬਈ ...
.................
ਇਤਬਾਰ ਕਰੀਦਾ ਹੈ
ਲਖ ਵਾਰੀ ਖਾਈਏ ਧੋਖਾ ;
ਹਰ ਵਾਰ ਕਰੀਦਾ ਹੈ
ਇਤਬਾਰ ਕਰੀਦਾ ਹੈ .
---------------------
ਦੀਪ ਜੀਰਵੀ
No comments:
Post a Comment