ਕੋਹ੍ਜੇ ਪੈਰ ਹੰਡਾਵਦਾ ,ਉਮਰਾਂ ਸਾਰੀ ਮੋਰ .
ਕੋਹ੍ਜੇ ਪੈਰ ਨਾ ਰੋਕਦੇ ,ਮੋਰ ਤੇ ਪਾਉਂਦੇ ਪੈਲ;
ਨਰੜ ਕਈ ਕਈ ਬਝ ਜਾਂਵਦੇ,ਕੁਹ੍ਜੀਆਂ-ਨਾਰਾਂ +ਛੈਲ.
ਸਰਗਮ ਸੁਰਗੁਮ ਜੇ ਮਿਲੇ ,ਗੁਮਸੁਮ ਗੁਮ ਸੁਮ ਗੀਤ ,
ਮਨਫੀ ਸਮਝੋ ਹੋ ਗਿਆ ਮਨ ਵਿਚੋਂ ਮਨਮੀਤ .
ਸ਼ਿਵ ਜੋ ਬਿਰਹਾ ਗਾ ਗਿਆ ,ਰਜਬ ਅਲੀ ਜੋ ਤਥ ;
ਵਾਰਿਸ ਰਚਿਆ ਹੀਰ ਨੂੰ ,ਹੁਣ ਕਿਹੜਾ ਸਮਰਥ .
ਗ਼ਜ਼ਲ ਵਿਧਾ ਨੂੰ ਚਾਹਵਦੇ;ਜਨ੍ਜਨ ਜਾਣ ਸੁਜਾਨ ;
ਦੇਸੀ ਛੰਦਾ ਨੂੰ ਓਹੋ ਵਧ ਤੋਂ ਵਧ ਅਪਨਾਨ.
ਗ਼ਜ਼ਲ ਵਿਧਾ ਨੂੰ ਪੂਜਦੇ ,ਚਾਹਵੰਦੇ ਲੋਕ ਅਨੇਕ ;
ਮਤ੍ਲ੍ਬ੍ਖੋਰ ਵਣਜਦੇ,ਗਜ਼ਲ ਨੂੰ ਦੇਵਨ ਵੇਚ .
ਤਲਖੀ ਸੁਰ ਦੀ ਹੋ ਸਕੇ , ਕਰ ਦੇਨਾ ਜੀ ਮਾਫ਼ ;
ਮਾਰ ਚੁਫੇਰੇ ਝਾਤ ਜੀ , ਕਰਿਓ ਫਿਰ ਇਨਸਾਫ਼ .
ਦੀਪ ਜ਼ੀਰਵੀ
No comments:
Post a Comment