JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Friday, 11 May 2012

ਉਸ ਕਰਮ ਕਮਾਇਆ ;ਵਰਨਾ ਮੇਰੇ ਕੀ ਵੱਸ ਆ ...




ਮੈਨੂੰ ਦਵੋ ਵਧਾਈਆਂ;ਮੇਰਾ ਯਾਰ ਲਖਾਂ ਤੋਂ ਵਖ ਆ 
ਮੈਂ ਭਾਗਾਂ ਵਾਲਾ; ਮੇਰਾ ਆਹਲਣਾ ਓਹਦੀ ਅਖ ਆ .

ਓਹਨੂੰ ਕਈ ਚੋਗਾ ;ਕਈ ਪਾਉਂਦੇ ਫਿਰਦੇ ਫਾਹੀ .
ਓਹ ਆਖੇ ਮੈਨੂੰ :ਤੂੰ ਹੀ ਮੇਰਾ ਹਰ ਸਚ ਆ .

ਓਹਦੇ ਨੂਰੀ ਨੇਤਰ; ਨੇਤਰ ਦੋ ਸਭ ਤੋਂ ਸੁਹਣੇ ;
ਉਹ ਰੱਬ ਜਿਹਾ ਦਿਲਬਰ ;ਉਹਨੂੰ ਤੱਕਣਾ ਮੇਰਾ ਹੱਜ ਆ .

ਓਹ ਮਹਿਕਾ ਵੰਡੇ ;ਜਦ ਸਾਹ ਸਾਹ ਵਿੱਚ ਦੀ ਗੁਜ਼ਰੇ .
ਓਹ ਦੂਰ ਵੀ ਹੋਵੇ ;ਤਾਂ ਵੀ ਨਾ ਹੁੰਦਾ ਵਖ ਆ .

ਉਹਦੀ ਮਾਂਗ ਸਿੰਧੂਰੀ , ਬੇਸ਼ਕ ਮੈਂ ਨਾ ਕਰ ਸਕਿਆ ;
ਬਿਨ ਫੇਰਿਓਂ ਮੇਰਾ , ਓਹ ਹੈ ਹਾਂ ਇਹ ਵੀ ਸਚ ਆ .

ਇਹ ਇਸ਼ਕ ਕ ਥੂਰੀ,ਘੋਲੀ ਉਸ ਸਾਹ ਸਾਹ ਮੇਰੇ;

ਉਸ ਕਰਮ ਕਮਾਇਆ ;ਵਰਨਾ ਮੇਰੇ ਕੀ  ਵੱਸ ਆ .

ਦੀਪ ਜ਼ੀਰਵੀ

No comments: