ਅਹਸਾਨ ਦਿਲ ਮੇਰੇ ਤੇ ਹੈ ਹਜੂਰ ਆਪ ਦਾ ;
ਦਿਲ ਮੇਰਾ ਹੋ ਗਿਆ ਹੈ ਜੀ ,ਜਰੂਰ ਆਪ ਦਾ
ਦੁਨੀਆ ਜਹਾਨ ਤੇ ਤੁਸੀਂ ਕਰਦੇ ਰਹੋ ਜੀ ਰਾਜ ;
ਸਭ ਤੋਂ ਵਧੇਰੇ ਹੋ ਰਹੇ , ਜ਼ਹੂਰ ਆਪ ਦਾ .
ਮੈਨੂੰ ਬਣਾਇਆ ਸੋਫਿਓਂ ਤੂ ਹੀ ਤੇ ਮ੍ਯਕਦਾ;
ਨਸ-ਨਸ ਚ ਰਚ ਗਿਆ ਹੈ ਹੁਣ ਸਰੂਰ ਆਪਦਾ ;
ਮਿਲਕੇ ਕੋਈ ਅਗਰ ਗਵਾ ਦਵੇ ਕਿਤੇ ਹਵਾਸ ;
ਸਚ ,ਇਸ ਦੇ ਵਿਚ ਨਾ ਹੈ ਕੋਈ ਕਸੂਰ ਆਪ ਦਾ .
ਗਜ਼ਲਾਂ ਤੇ ਨਗ੍ਮਿਆ ਦੀ ਤਰ੍ਜੁਮਾਨੀ ਕਰਦਿਓ!
ਛੰਦਾਂ ਦੀ ਨਗਰੀ ਤੇ ਰਹੇ ,ਅਬੂਰ ਆਪ ਦਾ .
ਦੀਪ ਜੀਰਵੀ
No comments:
Post a Comment