JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Monday, 30 April 2012

ਅਕਸਰ ਏਦਾਂ ਵੀ ਹੁੰਦਾ ਏ ;ਏਦਾਂ ਵੀ ਹੁੰਦਾ ਰਹਿੰਦਾ ਏ

ਅਕਸਰ ਏਦਾਂ ਵੀ ਹੁੰਦਾ ਏ ;ਏਦਾਂ ਵੀ ਹੁੰਦਾ ਰਹਿੰਦਾ ਏ 
ਫੁੱਟਦੀ ਕੋਈ ਕਰੂੰਬਲ ਤੱਕ ਕੇ 'ਪੀਲਾ -ਪੱਤ' ਤ੍ਰਹਿ ਜਾਂਦਾ ਏ ;
ਆਪਣਾ ਖੁੱਸਦਾ ਰੁਤਬਾ ਕਿਆਸਦਾ ;ਕੁੜ੍ਹਦਾ ਕੁੜ੍ਹ ਕੇ ਬਹਿ ਜਾਂਦਾ ਏ .
ਏਨਾ ਨਹੀਂ ਜਿਗਰਾ ਕਰਦਾ ਕਿ 'ਫੁੱਟਦੇ -ਪੱਤ' ਨੂੰ ਛਾਂਵਾਂ ਦੇਵੇ .
ਲੱਗਦੀ ਵਾਹੇ ਸੰਗ ਕਰੂੰਬਲ , ਪੀਲਾ -ਪੱਤਰ ਖਹਿ ਰਹਿੰਦਾ ਏ 
ਅਕਸਰ ਏਦਾਂ ਵੀ ਹੁੰਦਾ ਏ ;ਏਦਾਂ ਵੀ ਹੁੰਦਾ ਰਹਿੰਦਾ ਏ .
-੨-
ਅਕਸਰ ਏਦਾਂ ਵੀ ਹੁੰਦਾ ਏ ;ਏਦਾਂ ਵੀ ਹੁੰਦਾ ਰਹਿੰਦਾ ਏ 
ਦਿਲ ਨੂੰ ਥੋਕ ਦੇ ਭਾ ਵਿੱਚ ਲੈ ਕੇ ,ਅੰਨੇ -ਖੂਹੇ ਸੁੱਟ ਦੇਂਦੇ ਨੇ .
ਦਿਲ੍ਬਰੀਆਂ ਦੇ ਲਾ ਬਹਾਨੇ ,ਰਹਬਰ ਅਕਸਰ ਲੁੱਟ ਲੈਂਦੇ ਨੇ .
ਸਾਹਵਾਂ ਤੇ ਕਬਜ਼ੇ ਨੇ ਕਰਦੇ ,ਤੇ ਸੋਚਾਂ ਨੂੰ ਘੁੱਟ ਲੈਂਦੇ ਨੇ .
ਗੀਟੀਆਂ ਵਾਂਗਰ ਦਿਲਦਾਰਾਂ ਨੂੰ ,ਸ਼ਤਰੰਜ ਖਾਨੀ ਕੁੱਟ ਲੈਦੇ ਨੇ .
ਇਹਨਾਂ ਮਤਲਬ ਮਾਰਿਆਂ ਖਾਤਰ 'ਦਿਲ ' ਵੀ ਵਸਤੁ ਹੀ ਰਹਿੰਦਾ ਏ 
ਅਕਸਰ ਏਦਾਂ ਵੀ ਹੁੰਦਾ ਏ ;ਏਦਾਂ ਵੀ ਹੁੰਦਾ ਰਹਿੰਦਾ ਏ .
-੩-
ਅਕਸਰ ਏਦਾਂ ਵੀ ਹੁੰਦਾ ਏ ;ਏਦਾਂ ਵੀ ਹੁੰਦਾ ਰਹਿੰਦਾ ਏ 
ਕੋਈ ਦਿਲਵਾਲਾ ਦਿਲ ਖਾਤਰ ਤੇ ਦਿਲਬਰ ਖਾਤਰ ਜਿਓੰਦਾ ਏ .
ਦਿਲਬਰ ਖਾਤਰ ਓਹ ਹੈ ਹੱਸਦਾ ,ਤੇ ਦਿਲਬਰ ਖਾਤਰ ਰੋਂਦਾ ਏ ,
ਜਾਗਦਾ ਦਿਲਬਰ ਦੀ ਖਾਤਿਰ ਤੇ ,ਦਿਲਬਰ 'ਸੁਫ੍ਨੀਂ' ਲੈ ਸੌਂਦਾ ਏ.
ਦਿਲਬਰ ਦੀ ਹਰ ਖੁਸ਼ੀ ਲਈ ਪਲ ਪਲ ਓਹੋ ਮਰ ਮਰ ਜਿਓੰਦਾ ਏ .
ਦਿਲਬਰ ਵੱਲੋਂ ਐਪਰ ਅਣਗੌਲਿਆ.  ਓਸਦਾ ਇਸ਼ਕ ਵੀ ਹੋ ਬਹਿੰਦਾ ਏ .
ਅਕਸਰ ਏਦਾਂ ਵੀ ਹੁੰਦਾ ਏ ;ਏਦਾਂ ਵੀ ਹੁੰਦਾ ਰਹਿੰਦਾ ਏ 
-੪-
ਅਕਸਰ ਏਦਾਂ ਵੀ ਹੁੰਦਾ ਏ ;ਏਦਾਂ ਵੀ ਹੁੰਦਾ ਰਹਿੰਦਾ ਏ 
ਪਾਡਾ -ਪੁੱਤਰ ਪੜਨੇ ਪਾ ਕੇ ,ਮਾਪੇ ਸਮਝਣ ਗੰਗਾ ਨਹਾਤੇ 
ਪਾੜੇ-ਪੁੱਤ ਦੇ ਨਖਰੇ ਨੁਖਰੇ,ਮਰਕੇ -ਜਿਓੰਕੇ ਆਪ ਉਠਾ ਕੇ .
ਪਾੜੇ -ਪੁੱਤ ਦਾ ਖਰਚਾ  ਤੋਰਨ,ਮੋਟਾ ਪਾ ਕੇ ਮੋਟਾ ਖਾ ਕੇ .
ਪਾੜੇ ਪੁੱਤ ਦੇ ਲੀੜੇ -ਲੂੜੇ  ' ਮਹਿੰਗੇ ਦਰ੍ਜੀ ਤੋਂ ਸਵਾ ਕੇ ,
ਪਾੜੇ ਦੀ ਪਾੜਤ ਦੇ ਪਿਛੋਂ ,ਮਾ- ਪੇ ਦਬਕਾ ਵੀ ਸਹਿੰਦਾ ਏ .
ਅਕਸਰ ਏਦਾਂ ਵੀ ਹੁੰਦਾ ਏ ;ਏਦਾਂ ਵੀ ਹੁੰਦਾ ਰਹਿੰਦਾ ਏ 
-੫-
ਪੁੱਤਰਾਂ ਵਾਂਗ ਸੰਭਾਲੀਆਂ ਫਸਲਾਂ ,ਨਾਲ ਪਸੀਨੇ ਪਾਲੀਆਂ ਫਸਲਾਂ
ਆਸ ਉਮੀਦੀਂ ਢਾਲੀਆਂ ਫਸਲਾਂ ,ਫਸਲਾਂ ਸੋਨੇ -ਝਾਲੀਆਂ ਫਸਲਾਂ .
ਨੀਂਦਰਾ ਝਾਗ ਕੇ ਜਾਗ ਜਾਗ ਕੇ ਮਰ ਕੇ ਮਸਾਂ ਸੰਭਾਲੀਆਂ 
ਸਿਰੇ ਚੜਦੀਆਂ  ਵੇਖਿਆ ਨਾ ਮੈਂ ,ਆਖਰ ਪੱਕਣ -ਵਾਲੀਆਂ ਫਸਲਾਂ .
ਘਾਘ ਸ਼ਿਕਾਰੀ ਤਾਕ ਚ ਹਰ ਪਲ ,ਫਾਹੀ ਲੈ ਬਸ ਬਹਿੰਦਾ ਏ 
ਅਕਸਰ ਏਦਾਂ ਵੀ ਹੁੰਦਾ ਏ ;ਏਦਾਂ ਵੀ ਹੁੰਦਾ ਰਹਿੰਦਾ ਏ 
-੦- 

ਦੀਪ  ਜ਼ੀਰਵੀ 
9815524600

No comments: