ਦੋਹੇ
ਇਸ਼ਕ ਨਾ ਵੇਖੇ ਮੰਤਰੀ ;ਰਾਜਾ,ਰੰਕ ਫਕੀਰ ,
ਇਸ਼ਕ ਵਜਾਵੇ ਵੰਝਲੀ ,ਗਾਵੇ ਰੂਹ ਦੀ ਹੀਰ .
ਅਹੁਦੇ ਦਸ ਜੋ ਹੋੰਵ੍ਦਾ ,ਇਸ਼ਕ ਦਾ ਕਾਰੋਬਾਰ ;
ਇਸ਼ਕ ਕਹਾਵੇ ਮੂਲ ਨਾਂ ਓਹ ਹੈ ਬਸ ਵਿਓਪਾਰ .
ਸਿਦਕ ਸਬਰ ਸੰਤੋਖ ਸੰਗ ,ਸਾਬਤ ਕਦਮੀ ਤੋਰ.
ਇਸ਼ਕ ਮੇਰੇ ਦੀ ਲੋਰ ਨੇ ;ਮੈਨੂੰ ਬਖਸ਼ੀ ਲੋਰ .
ਮੇਰੇ ਇਸ਼ਕ ਸਕੂਲ ਦੀ , ਉਸਤਾਨੀ ਹੈ 'ਜਾਨ'
ਸਾਹ ਸਾਹ ਰਗ ਰਗ ਰਮ ਰਹੀ ,ਓਹਿਓ ਹਰਪਲ ਜਾਣ.
ਓਹਦੇ ਮੇਰੇ ਦਰਮਿਆਨ; ਹੈਂ ਨਹੀਂ ਕੋਈ ਵਿਥ ;
ਓਹ ਦਿਲ ਤੇ ਧੜਕਨ ਓਹੀ; ਓਹੀ ਸਾਹ ਸਾਹ ਵਿੱਚ.
ਓਹਦਾ ਡਾਹਢਾ ਕਰਮ ਹੈ ;ਕੀਤਾ ਮੈਂ ਕੁਝ ਨਾਂ
ਡਾਂਵਾਂ- ਡੋਲ ਸੀ ਫਿਰ ਰਿਹਾ ;ਓਸੇ ਪਕੜੀ ਬਾਂਹ .
--------------------------
ਮੇਰੇ ਅੰਦਰ ਜਾਗਦਾ ਮੇਰੇ ਤੋਂ ਵਖ ਕੌਣ
ਰਾਤ ਦਿਨੇ ਹੈ ਚੀਕਦਾ ,ਅੰਤਰਮਨ ਦਾ ਮੌਨ .
ਪ੍ਰੇਮ ਪਿਆਲਾ ਮਿਲ ਗਿਆ ,ਪੀਵਾਂ ਅੰਦਰ ਹੋ;
ਦੋ ਨੈਨਾ ਵਿੱਚ ਪ੍ਰੀਤਮਾ ਤੈਨੂ ਲਵਾਂ ਲੁਕੋ .
ਸਰਦੀ ਗਰਮੀ ਮੇਘਲਾ ,ਪਤਝੜ ਅਤੇ ਬਹਾਰ;
ਤੇਰੇ ਸੰਗ ਨੇ ਸੋਭਦੇ ,ਤੇਰਾ ਕਰਨ ਸਿੰਗਾਰ.
ਤੂੰ ਤੇ ਤੂੰ ਹੈਂ ,ਮੇਚ ਦੀ ਤੇਰੇ ਨਾ ਕੋਈ ਕ੍ਰਿਤ ;
ਤੇਰੇ ਚੂਲੀਓੰ ਜਲ ਮਿਲੇ ,ਚਾਹਵਾਂ ਨਾਂ ਅਮ੍ਰਿਤ .
ਜਗਤ ਤਮਾਸ਼ਾ ਵੇਖਦਾ ਆਪ ਤ੍ਮਾਸ਼ਾਬੀਨ;
ਇੱਕੋ ਖਸਲਤ ਹਰ ਜਗਹ ਹਿੰਦ ਅਰਬ ਯਾ ਚੀਨ .
ਦੀਪ੍ਜੀਰਵੀ
9815524600
No comments:
Post a Comment