ਪਿੰਡ ਮਾਨਕ-ਦੇ ਕੀ /ਚੂਨੀਆਂ /ਕਸੂਰ ਇਹੀ ਦਾਦੇ ਦੇ ਗਰਾਂ ਦਾ ਹੈ ਨਾਂ ਦੋਸਤੋ .
ਤਿੰਨ ਵੀਹਾਂ ਉੱਤੇ ਦਸ ,ਵਰ੍ਰੇ ਗਏ ਪਿਛੇ ਨੱਸ ,ਬਾਬਾ ਆਇਆ ਸਾਡਾ ਵੇਲੇ ਦੀਆਂ ਹਾਕਮਾਂ ਉਜਾੜਿਆ ;
ਓਥੇ ਹਿਕਮਤ ਕਮਾਵੇ ,ਅਤੇ ਮਾਣ ਤਾਣ ਪਾਵੇ;ਰੋਲ ਦਿੱਤਾ ਓਹਨੂੰ ਸਿਆਸਤੀ ਪੁਆੜਿਆ .
ਸੋਚਦਿਆਂ, ਵੇਖਣਾ ਜਨਮ ਕਰਮ ਭੋੰ ਤੁਰ ਗਏ ਸਾਰੇ ਅਗਲੇ ਜਹਾਂ ਦੋਸਤੋ
ਮੇਰੇ ਦਾਦੇ ਦਾ ਗਰਾਂ ,ਮੈਨੂੰ ਚੇਤੇ ਇੱਕ ਨਾਂ ,ਕਦੇ ਵੇਖੁ ਮੈਂ ਓਹ ਥਾਂ ਜਾਂ ਕਿ ਨਾਂ ਦੋਸਤੋ .
ਪਿੰਡ ਮਾਨਕ-ਦੇ ਕੀ /ਚੂਨੀਆਂ /ਕਸੂਰ ਇਹੀ ਦਾਦੇ ਦੇ ਗਰਾਂ ਦਾ ਹੈ ਨਾਂ ਦੋਸਤੋ .
ਦੀਪ ਜੀਰਵੀ 9815524600
No comments:
Post a Comment