ਆਪਾਂ ਕੁਝ ਸੁਖ ਦੁਖ ਫੋਲ ਲਈਏ,ਬੀਤੇ ਦੀ ਬਾਰੀ ਖੋਹਲ ਲਈਏ .
ਕਰੋ ਚੇਤੇ ਸਾਇਕਲ ਦਾ ਚੱਕਾ,ਜੋ ਰੇਹੜ ਭਜਾਈ ਫਿਰਦੇ ਸੀ ,
ਖਾਲੀ ਪਾਲਿਸ਼ ਦੀਆਂ ਡੱਬੀਆ ਤੋਂ ਤੱਕੜੀ ਬਣਾਈ ਫਿਰਦੇ ਸੀ .
ਓਹ ਵੀਰਵਾਰ ਦੇ ਦਿਨ ਜਲੰਧਰੋਂ ਫਿਲਮ ਪੰਜਾਬੀ ਅਓਂਦੀ ਸੀ
ਕੇਬਲ ਕੂਬਲ ਦਾ ਰੌਲਾ ਨਹੀਂ ਜਨਤਾ ਡੀ.ਡੀ ਹੀ ਲੋੰਦੀ ਸੀ.
ਇੱਕ ਅਧਾ ਟੀ ਵੀ ਹੁੰਦਾ ਸੀ ਲੈ ਦੇ ਕੇ ਇੱਕ ਮੁਹੱਲੇ ਵਿਚ
ਪੂਰੀ ਮੁਹ੍ਹ੍ਲੇਦਾਰੀ ਓਧਰ ,ਟੀ ਵੀ ਵੇਖਣ ਆਓਂਦੀ ਸੀ .
ਜਦ ਟੀ ਵੀ ਸਾਫ਼ ਨਾ ਚੱਲਦਾ ਸੀ ਚੜ ਕੋਠੇ ਛੱਜੇ ਹਿਲੋੰਦੇ ਸੀ ;
"ਓਏ ਆ ਗਈ ਸਾਫ਼ ਫੋਟੋ ?"ਪੁਛਦੇ ਉੱਤੋਂ; ਹੇਠੋਂ ,"ਅਜੇ ਨਹੀ" ਫਰਮੋੰਦੇ ਸੀ
ਵਾਣ ਦੀਆਂ ਮੰਜੀਆਂ ਤੇ ਦੇਸੀ ਵਿਛੇ ਬਿਸਤਰੇ ਹੁੰਦੇ ਸੀ .
ਦੇਸੀ ਖਾਣੇ ਬਾਣੇ ਦੇਸੀ ,ਦੇਸੀ ਤਬਸਰੇ ਹੁੰਦੇ ਸੀ .
ਟੁੱਟੇ ਪੈਡਲ ਨਾਲ ਭਜਾਈ ਫਿਰਨਾ ਓਹ ਸਾਇਕਲ
ਕੈਂਚੀ ,ਡੰਡਾ ,ਕਾਠੀ ਕਰ ਕੇ ,ਸਿਖਣਾ ਓਹ ਸਾਇਕਲ .
ਕਾਗਜ਼ ਉੱਤੇ ਥੁੱਕ ਲਗਾ ਕੇ ਲੋਣਾ ਸੱਟ ਉੱਤੇ ;
ਫੂਕਾਂ ਮਾਰ ਰੁਪਈਏ ਵਾਲੇ ਝਰੀਟਨੇ ਫਿਰ ਸਿੱਕੇ .
ਬੀਬੀ ਭਾਪੇ ਕੋਲੋਂ ਦਬਕੇ ਲਫ੍ਡ ਖਾਣੇ ਰੋ ਪੈਣਾ;
ਦਾਦੀ ਦਾਦੇ ਨੇ ਬੁੱਕਲ ਵਿੱਚ ਆਪਾਂ ਨੂੰ ਲੈਣਾ .
ਭੁਲਦੇ ਨਹੀਂ ਭੁਲਾਇਆਂ,ਭਲਿਓ ਦਿਨ ਓਹ ਸੋਨੇ ਜਹੇ;
ਮਨਮੋਹਣੇ ਮਨਮੋਹਣੇ ,ਭਲਿਓ ਓਹ ਸੋਨੇ ਜਹੇ .
ਦੀਪ ਜ਼ੀਰਵੀ 9815524600
No comments:
Post a Comment