JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Monday, 27 February 2012

...ਚੱਲਣ ਦੇ.




ਦਬੜੂ -ਘੁਸੜੂ ,ਵਾਧਾ- ਘਾਟਾ ,ਰੋਲ- ਘਚੋਲਾ , ਚੱਲਣ ਦੇ ;
ਅੰਨੀ ਫਿਰੇ ਘਸੀਟੀ ਬੋਲਾ ਰੋਕੀਂ ਨਾ ਬੱਸ ਚੱਲਣ ਦੇ .


ਐਧਰ ਓਧਰ ਮਾਰ ਕੇ ਝਾਤੀ , ਪੱਲਾ ਨਿਓੰਦਾ ਵੇਖ ਕੇ ਨਿਓਂ ;
ਜਿਹੜਾ ਮਾੜਾ ਜਰਦਾ ਦਬਕਾ ਦਬਕੇ ਸ਼੍ਬ੍ਕੇ ਚੱਲਣ ਦੇ
ਜਿਸਦੇ ਪੱਲੇ ਚਾਰ ਕੁ ਛਿਲੜ ਓਹਨੂੰ ਛਿੱਟੇ ਮਾਰੀ ਜਾਹ
ਜਿਸਦਾ ਖੀਸਾ ਖਾਲੀ ਦਿਸਦਾ ,ਓਹਨੂੰ ਛਿਤਰ ਚੱਲਣ ਦੇ .
ਐਧਰੋਂ ਆਓਂਦਾ ਓਧਰੋਂ ਆਓਂਦਾ'ਗੋਰਾ' 'ਕਾਲਾ' ਚਿੱਤ ਨਾ ਧਰ ;
ਪੈਸਾ ਤੇ ਪੈਸਾ ਹੈ 'ਮਨੂਆ ' ਸਣੇ ਮਲਾਈ ਚੱਲਣ ਦੇ .
ਹੱਡ-ਹਰਾਮੀ ਵਿਹਲੜ ਪੁਣੇ ਚ ਬੀ ਏ ,ਏਮ ਏ, ਏਮ -ਫਿਲ ਕਰ .
ਪੜ੍ਹੀਂ ਨਾ ਕਾਇਦਾ 'ਲਾਲੋ' ਵਾਲਾ ,'ਭਾਗੋ' ਵਾਲਾ ਚੱਲਣ ਦੇ .
ਨੇਕੀ ਕਰਿਆਂ ਰਹਿੰਦੀ ਦੁਨੀਆਂ ਤੱਕ ਭਲਿਆ ਰਹਿ ਜਾਵੇਂ ਗਾ ,
ਕੱਲ ਭਲਕ ਦੀ ਸੋਚ ਛੱਡ ਕੇ; ਬੜੀਆਂ-ਸ਼ਦੀਆਂ ਚੱਲਣ ਦੇ.
ਦੀਪ ਜੀਰਵੀ
੨੮-੨-੨੦੧੨

No comments: