ਸੱਜਣਾ ਵੇ ਤੜਫਾਇਆ ਨਾ ਕਰ ,ਯਾਦ ਕਸੂਤਾ ਆਇਆ ਨਾ ਕਰ .
ਤੇਰੇ ਨੇਤਰ ਝਾਕਦੇ ਝਕਦੇ ,ਮੁਖ ਤੋਂ ਪਰਦਾ ਲਾਹਿਆ ਨਾ ਕਰ .
ਚੁੱਪ ਤੇਰੀ ਚਾਨਣ ਦੀ ਕਾਤਰ,ਰੌਸ਼ਨੀ ਇੰਜ ਵੀ ਜ਼ਾਇਆ ਨਾ ਕਰ .
ਤੇਰੀ ਅਜ੍ਮਾਯ੍ਸ਼ ਚੋਂ ਲੰਘਾਂ? ਅਜ੍ਮਾਯ੍ਸ਼ ਵਿਚ ਪਾਇਆ ਨਾ ਕਰ ..
ਰੱਬਾ !ਇਸ਼ਕ ਕੀਤੋ- ਸੂ ਤੂੰ ਵੀ ;ਇਸ਼ਕ-ਅੜਿੱਕੇ ਲਾਇਆ ਨਾ ਕਰ.
ਆਡਾਂ ਨੇਤਰ ਵਾਲੀਆਂ ਵਗਦੀਆਂ ,ਸੁਪਨ-ਪਨੀਰੀ ਲਾਇਆ ਤਾਂ ਕਰ.
ਇੱਕ ਜਵਾਲਾ ਮੁਖੀ ਲਕੋ ਕੇ , ਸੀਤਲ ਝੀਲ ਵਿਖਾਇਆ ਨਾ ਕਰ .
ਚੁੱਪ ਦੀ ਹੂਕ ਨੂੰ ਮਹਿਸੂਸਾਂ ਮੈਂ ,ਬੇਸ਼ੱਕ ਬੁਲ੍ਹ ਹਿਲਾਇਆ ਨਾ ਕਰ .
ਦੀਪ ਜ਼ੀਰਵੀ
-੦-੦-੦-੦-੦-੦-੦-
ਅਪ੍ਨਾਵਣ ਦਾ ਝੰਝਟ ਹੈ ਨਹੀਂ ,ਤਿਤਲੀ ਨਿੱਤ ਉਡਾਇਆ ਕਰ ਤੂੰ
ਕਲਯੁਗ ਆਇਆ ਬਾਪੁ ਰਾਂਝਨਾ !ਨਿਓਂ ਨਿਓਂ ਕੇ ਲੰਘ ਜਾਇਆ ਕਰ ਤੂੰ
ਦੀਪ ਜ਼ੀਰਵੀ
No comments:
Post a Comment