ਹੋ ਜਾਂਦੇ, ਕਰਵਾਏ ਨਾ ਜਾਂਦੇ ;ਪਿਆਰ ਅਤੇ ਇਤਬਾਰ.
ਮੁੱਲ ਦੇ ਹਟੀਓ ਕਦੇ ਨਾ ਆਂਦੇ, ਪਿਆਰ ਅਤੇ ਇਤਬਾਰ.
ਯਾ ਤੇ ਹੁੰਦੇ ਯਾ ਨਹੀ ਹੁੰਦੇ ,ਪਿਆਰ ਅਤੇ ਇਤਬਾਰ.
ਮਨ ਮੰਨਦਾ ;ਮਨਵਾਏ ਨਾਂ ਜਾਂਦੇ ,ਪਿਆਰ ਅਤੇ ਇਤਬਾਰ.
ਕਰਮਾਂ ਦੇ ਫਲ ਇਹ ਹਨ ਮਿਲਦੇ ,ਪਿਆਰ ਅਤੇ ਇਤਬਾਰ.
ਧਨੀਆਂ ਤੋਂ ਧਨੀ ਆਣ ਬਣਾਂਦੇ;ਪਿਆਰ ਅਤੇ ਇਤਬਾਰ.
ਕਖਾਂ ਦੀ ਟ੍ਪ੍ਰੀ ,ਮਹਿਲਾਂ ਦੇ ਨਾਲੋਂ ਸੁਖ ਦੇਂਦੀ ਲੱਗਦੀ ਹੈ ;
ਜਿਸਦੀਆਂ ਨੀਹਾਂ ਵਿਚ ਰਚ ਜਾਂਦੇ ,ਪਿਆਰ ਅਤੇ ਇਤਬਾਰ.
ਪਾਟੇ ਲੀੜੇ ਮਜਨੂੰ ਦੇ ਸੀ , ਵੱਟੇ ਮਾਰੇ ਲੋਕਾਂ ਨੇ ਸੀ .
ਅੱਜ ਓਹਨੂੰ ਹੀ ਮਾਨ ਦਿਵਾਂਦੇ ;ਪਿਆਰ ਅਤੇ ਇਤਬਾਰ.
No comments:
Post a Comment