ਉੱਚਾ ਲੁੱਚਾ ਸੌ ਸਾਊਆਂ ਤੇ ਭਾਰੀ ਸੂ
ਸੱਚੇ ਦੇ ਹੱਥ ਕਾਸਾ ,ਕਲਮ ,ਸਲੀਬ ਦਿਸੇ;
ਝੂਠ ਨੇ ਕਾਲਖ ਥਾਂ ਪੁਰ ਥਾਂ ਖਿਲਾਰੀ ਸੂ .
ਜਿਊਂਦੀ ਮਛੀ ਤਾਹਿਓਂ ਜਿਊਂਦੀ ਸ੍ਦਵਾਵੇ;
ਵਹਿਨੋ ਉਲਟੇ ਜੇ ਲਾਉਂਦੀ ਓਹ ਤਾਰੀ ਸੂ. .
'ਮਿਰਗ', 'ਛਲੀ' ਬਣ ਸ਼ੀਤਾ ਰਾਮ ਨੂੰ ਛਲਿਆ ਸੀ ;
ਵੇਲੇ ਦੀ ਵਲਗਣ ਐਸੀ ਮੱਤ ਮਾਰੀ ਸੂ .
ਜਿਊਣਾ ਹੈ ਜਿਊਣਾ ,ਹੈ ਜਿੰਦਗੀ ਜਿਊਂ ਲਈ ;
ਅਜੋ,ਅਭੀ ,ਹੁਣੇ ਵਿੱਚ ਦੁਨਿਆ ਜਾਰੀ ਸੂ
ਜਿਹਨੇ ਹੱਕ ਦੀ ਸਚ੍ਚ ਦੀ ਡੰਡੀ ਪੈਰ ਧਰੇ ;
ਓਸੇ ਚਾਈ ਸਿਰ ਕੰਡਿਆਂ ਦੀ ਖਾਰੀ ਸੂ .
ਹੜ੍ਹ ਕੇ ਸੜ ਕੇ ਮਰ ਕੇ ਵਰ ਕੇ ਦੇਖ ਲਵੇ ;
ਸਿਦਕ ਸਬੂਰੀ ਉਲਫਤ ,ਉਲਫਤ ਸਾਰੀ ਸੂ .
ਝੱਲਾ, ਝੱਲ ਵਲੱਲਾ ਹਾਂ ਆਹੋ ਆਹੋ ;
ਝੱਲੇ ਨੇ ਸਚ ਦੀ ਹੱਕ ਦੀ ਸੱਦ ਮਾਰੀ ਸੂ
ਦੀਪ ਜ਼ੀਰਵੀ
deepzirvi
9815524600
No comments:
Post a Comment