JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Tuesday, 24 January 2012

ਪਰਖੀ ਜਾਂਦੈ ਸਾਂਵਲ ਮਾਹੀ;..



ਨੀਂਦ   ਸੁਹਾਨੀ  ਗਈ ਗਵਾਤੀ;
ਇਸ਼ਕ ਨੇ ਐਸੀ ਲਾਈ ਚੁਆਤੀ 
.
ਦਿਨੇ ਖਿਆਲਾਂ ਦੇ ਵਿੱਚ ਜੋ ਹੈ ,
ਸੁਫਨੇ ਦੇ ਵਿੱਚ ਓਹੀਓ ਰਾਤੀ .
ਦੀਦ ਸੁਵੱਲੀ ਆਹਮੋ ਸਾਹਵੇਂ 
ਨਾ ਰਾਤੀ ਜੇ,ਨਾ ਪ੍ਰਭਾਤੀ .
ਮੇਰੇ ਜੀਵਨ ਦਾ ਹੱਕ ਤਾਂ ਹੈ  ;
ਮੇਰੀ ਸਿੱਕ ਜੇ ਓਹਦੀ ਛਾਤੀ .\
ਵਸਲਾਂ ਵਾਲਿਓ ,ਵਸਲ ਮੁਬਾਰਕ ;
ਹਿਜਰ ਯੁਗਾਂ ਤੋਂ ਮੇਰੇ ਸਾਥੀ .
ਅਜਮਾਂਦੇ ਨੇ ਸਾਂਵਲੇ ਸੱਜਣ;

ਬਿੰਦੇ ਝੱਟੇ ਗੱਲੀਂ ਬਾਤੀ .
ਓਹਨੂ ਦੱਸਿਆ ਦੀਦੇ ਲੋੜਨ ;
ਸ਼ਾਮ ਸਲੋਨੀ ਓਹਦੀ ਝਾਤੀ . 
ਪਰਖੀ ਜਾਂਦੈ ਸਾਂਵਲ ਮਾਹੀ;
ਸ਼ਾਮ੍ਸਵੇਰੇ ਦਿਨੇ ਤੇ ਰਾਤੀ .
ਦਿਨ ਚੜਦੇ ਨੂੰ ਨਜਰ ਨਾ ਆਵੇ ;
ਕਰੇ ਕਲੋਲਾਂ ਸਾਰੀ ਰਾਤੀ 
-ਦੀਪ ਜੀਰਵੀ 9815524600

No comments: