JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Tuesday, 20 December 2011

ਰੌਲਾ ਬੌਲਾ ਹੋ ਕੇ ਦੀਪ ਵੇ ...

ਅੰਨੇ ਅੱਗੇ ਬੀਨ ਵ੍ਜੋਂਦੇ
ਬੋਲੇ ਵੇਖੇ ਨੇ;
ਰੁਲਦੇ ਹੀਰੇ ,
ਮਹਿੰਗੇ ਵਿਕਦੇ ਕੋਲੇ ਵੇਖੇ ਨੇ .
ਉਹ ਜੋ ਦਬੜੂ-ਘੁਸੜੂ ਕਰ ਕੇ
ਬਹਿ ਗਏ ਕੁਰਸੀ ਤੇ ;
ਊਂ ਓਹ ਬੰਦੇ ਅਸਲੋਂ
ਕਖੋਂ ਹੌਲੇ ਵੇਖੇ ਨੇ .
ਬੋਝੇ ਕੱਟਣ ਵੇਲੇ
ਕੋਈ ਘੱਟ ਨਹੀਂ ਕਰਦਾ .
'ਬਿਜਲੀ -ਕੱਟ' ਦੇ
ਐਪਰ ਪੈਂਦੇ ਰੌਲੇ ਵੇਖੇ ਨੇ .
ਫੱਕੜ ਨੂੰ  ਤਾਂ
ਕੋਈ ਇਥੇ ਢੀਮ ਵੀ ਨਾ ਮਾਰੇ ;
ਧੱਕੜ ਦੇ ਤਾਂ
ਸਾਰੇ ਗਾਉਂਦੇ ਸੋਹਲੇ ਵੇਖੇ ਨੇ
ਰੌਲਾ ਬੌਲਾ ਹੋ ਕੇ ਦੀਪ ਵੇ
ਟੇਮ ਟਪਾਈ ਜਾ ;
ਬੋਲੀਂ ਨਾ ,ਬੋਲਣ ਤੇ
 ਵਰ੍ਹਦੇ ਪੌਲੇ ਵੇਖੇ ਨੇ
ਦੀਪ ਜੀਰਵੀ 9815524600
 

No comments: