ਕੰਡ ਦੇ ਪਿਛੇ ਜਿਹੜੇ ਗੱਲਾਂ ਕਰਦੇ ਨੇ ;
ਮੂੰਹ ਤੇ ਬੋਲਣੋਂ ਓਹੀ ਝਕਦੇ ਡਰਦੇ ਨੇ .
ਵਿੰਗੇ ਚਿਬੇ ਔਨੇ-ਪੌਣੇ ਬੌਣੇ ਸਭ ;
ਉੱਚਾ ਹੋਣ ਦਾ ਯਾਰ ਡਰਾਮੇ ਕਰਦੇ ਨੇ .
ਵਾਧੂ -ਘਾਟੂ ਬੰਦੇ ਐਂਵੇਂ -ਘਐਵੇਂ ਹੀ;
ਧਿੰਗੋ -ਜ਼ੋਰੀ ਸਾਹਵੇਂ ਆ ਆ ਖੜਦੇ ਨੇ .
ਆਪਣੀ ਨਗਰੀ ਦਾ ਤਾਂ ਊਤਿਆ ਆਵਾ ਹੈ ;
ਵਿੱਚ ਹਨੇਰੇ ਅੰਨੇ ਤੋਪੇ ਭਰਦੇ ਨੇ .
ਸੜਕਾਂ ,ਨਹਿਰਾਂ ,ਗਹਿਣੇ ਸਭ ਸਕੂਲ ਧਰੇ ;
ਸੰਘ ਪਾੜ ਕੇ ਉੰਨਤੀ ਉੰਨਤੀ ਕਰਦੇ ਨੇ .
ਕਠੇ ਬਹਿ ਕੇ ਬੁਰਕੀ ਸਾਂਝੀ ਕਹਿੰਦੇ ਨੇ;
ਕੱਲੇ-ਕੱਲੇ ਯਾਰ ਦਾ ਕੁਤਰਾ ਕਰਦੇ ਨੇ .
ਬਾਹਲਾ ਬੋਲ ਨਾ ਚੇਪੀ ਲਾ ਮੂੰਹ ਤੇ ਬਹਿ ਜਾ ;
ਸੋਚ ਲੈ ,ਬੋਲਣ ਤੇ ਬਿਨ ਗਿਣਿਓਂ ਵਰ੍ਹਦੇ ਨੇ .
-ਦੀਪ ਜੀਰਵੀ
No comments:
Post a Comment