JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Sunday, 18 December 2011

ਸਾਊ ਬੰਦੇ ਲੁਕਦੇ ਫਿਰਦੇ











ਪਹਿਲਾਂ ਲੋਕੀਂ ਲੈ ਲੈਂਦੇ ਨੇ ਅੱਡੀਆਂ ਚੁੱਕ ਚੁੱਕ ਫਾਹ ;
ਸੱਜੇ -ਖੱਬੇ ਵੱਜਦੇ ਫਿਰਦੇ ਬਾਦ ਚ ਭਰ ਭਰ ਆਹ .
ਸਾਊ ਬੰਦੇ ਲੁਕਦੇ ਫਿਰਦੇ ਐਵੇਂ ਖੂੰਜੀਂ-ਖਰਲੀਂ;
ਮਾੜੇ ਬੁਰਛੇ ਬੰਦੇ ਜਦ ਕਿ ਮੱਥੇ ਵੱਜਦੇ "ਠਾਹ".
ਬੀਬੀਆਂ ਸ਼ਕਲਾਂ ਵਾਲੇ ਬੰਦੇ ਕੰਮ ਕਰਨ ਜਦ ਭੈੜੇ ;
ਆਮ ਆਦਮੀ ਦਾ ਜੀ ਕਰਦਾ ,ਛਿੱਤਰ ਦਵੇ ਵਰ੍ਹਾ .
ਏਧਰ 'ਖੱਬੇ' ਓਧਰ 'ਸੱਜੇ ' ਜਨਤਾ ਵਿੱਚ ਵਿਚਾਲੇ ;
ਜਨਤਾ ਔਖੀ ਸੌਖੀ ਹੋਈ ,ਕਰਦੀ ਪਈ ਨਿਭਾ .
ਨਾਕੇ ਡਾਕੇ ਦਾ ਤਾਂ ਜਿਓਂ ਅੰਗੀ-ਚੋਲੀ ਦਾ ਰਿਸ਼ਤਾ ;
ਬਾਝੋਂ ਇੱਕ ਦੇ ਦੂਸਰੇ ਦਾ ਵੀ ਸਰਦਾ ਨਾ ਬੁੱਤਾ .
ਪਹਿਲੋਂ ਚੂੰਢੀ ਵਢ ਦੇਂਦਾ ਹੈ ,ਵਾਦੀ ਪਈ ਪੁਰਾਣੀ;
ਬਾਅਦ ਚ ਅੱਡੀੰ-ਥੁੱਕ- ਲਾ ਭੱਜਣ ਦੇ ਲਈ ਲ੍ਭੇਂ ਰਾਹ .
ਦੀਪ ਜ਼ੀਰ ਵੀ 

No comments: