
ਕਿਸੇ ਨੇ ਹੱਥ ,ਹਥ-ਠੋਕਾ,ਕਿਸੇ ਹਥਿਆਰ ਕੀਤਾ ਸੂ ;
ਤੇ ਮੈਂ ਭੋਲੇ ਨੇ ਸਭ ਨੂੰ ਯਾਰਾਂ ਵਿੱਚ ਸ਼ੁਮਾਰ ਕੀਤਾ ਸੂ .
ਮੈਂ ਜਿਸ ਜਿਸ ਨੂੰ ਬਿਠਾਇਆ ਆਪਣੇ ਦਿਲਵਾਲੇ ਪੀਹੜੇ ਤੇ ;
ਨਹੀਂ ਉਸ ਬਖਸ਼ਿਆ ਮੈਨੂੰ ,ਦਿਲੇ ਤੇ ਵਾਰ ਕੀਤਾ ਸੂ .
ਜਦੋਂ ਮੈਂ ਠੋਹਕਰਾਂ ਖਾਂਦਾ ਸੀ ਕੋਈ ਨੇੜੇ ਨ੍ਹੀਂ ਆਇਆ ;
ਜੇ ਤੁਰਿਆ ਹਾਂ ਤਾਂ ਸਭਨਾਂ ਨੇ ਹੀ ਹੁਣ ਅਧਿਕਾਰ ਕੀਤਾ ਸੂ
ਇਹ ਦੁਨੀਆਂ ਸੋਚਦੀ ਹੈ ਮੋਮ ਦੀ ਨੱਕ ਮੈਂ ਹਾਂ :ਸਚ ਹੀ ਹੈ ;
ਜਿਧਰ ਚਾਹਯਾ ਉਧਰ ਰੁਖ ਓਸ ਨੇ ਹਰਵਾਰ ਕੀਤਾ ਸੂ .
ਉਹ ਚੌਪੜ ,ਰੇਸ ਘੋੜੇ ਦੀ,ਜਾਂ ਪੱਤੇ ਦੋ ਵੀਹਾਂ ,ਬਾਰਾਂ ;
ਖਿਡਾਰੀ ਮੈ ਨਹੀੰ ਸੀ ਉਸ ਜੇਹਾ ਪਰਚਾਰ ਕੀਤਾ ਸੂ .
ਦੀਪ ਜ਼ੀਰਵੀ
No comments:
Post a Comment