JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Tuesday, 25 October 2011

ਲੋੜਦੀ ਗਜ਼ਲ ਹੈ ਦਿਲ ਚੋਂ ਉੱਠੀਆਂ ਲਹਿਰਾਂ ਵੀ.

ਗਜ਼ਲਾਂ  ਵਾਸਤੇ ਲੋੜਦੀਆਂ ਜੇ  ਬਹਿਰਾਂ ਵੀ .
ਲੋੜਦੀ ਗਜ਼ਲ ਹੈ ਦਿਲ ਚੋਂ ਉੱਠੀਆਂ ਲਹਿਰਾਂ ਵੀ.
ਬਾਰਿਸ਼ ਸਿੰਜੀ ਧਰਤ ਸੁਹਾਗਣ ਹੋ ਜਾਵੇ ;
ਸਿੰਜਦੀਆਂ ਵੈਸੇ ਖੇਤਾਂ ਨੂੰ ਆਹ ਨਹਿਰਾਂ ਵੀ .
ਸ਼ਿਲ੍ਪੀ ਪਥਰ ਵਿੱਚੋਂ ਰੱਬ ਘੜ ਦੇਂਦਾ ਹੈ ;
ਮਿਹਨਤ ਕਰਦਾ ਸੁਣਦਾ ਮਨ ਦੀਆਂ ਬਹਿਰਾਂ ਵੀ .
ਬੇ-ਹਿਸਾਬਾ ਖਾਧਾ ਟੁੱਕ ਵੀ ਜਹਿਰ ਬਣੇ ;
ਬ-ਹਿਸਾਬ ਅਕਸੀਰ ਨੇ ਯਾਰੋ ਜ਼ਹਿਰਾਂ ਵੀ .
ਬਾਦ-ਬਾਨ,ਚੱਪੂ ,ਮੱਲਾਹ ,ਨਾ-ਕਾਫੀ ਨੇ ;
'ਕਿਸ਼ਤੀ' ਤਾਰਣ ਡੋਬਣ ਚਲਦੀਆਂ ਲਹਿਰਾਂ ਵੀ .
 

--
deepzirvi
9815524600

http://nanhi-minni.blogspot.com/
http://darveshdeep.blogspot.com/
http://chitravli.blogspot.com/
http://wearenotlabrats.blogspot.com/
http://humboleygatobologaykiboltahai.blogspot.com/
http://shabdadiloa.blogspot.com/
http://sahilparbhat.blogspot.com/
http://deepkavyaanjli.blogspot.com/


No comments: