JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Sunday, 23 October 2011

ਝੁੱਡੁਆ !ਇਹ ਸਬ ਪਾਠ ਪਕਾ .

ਮੱਥੇ ਵੇਖ ਕੇ ਟਿੱਕੇ ਲਾ ;
ਸਰ੍ਸਾਈ ਵੀ ਨਾ ਘਬਰਾ .
ਕਿਧਰੋਂ ਅਹੁਦਾ  ਹਾਸਲ ਕਰ ,
 ਕੁਨਬਾ ਪਾਲ ਤੇ ਮੌਜ ਮਨਾ .
ਡਾਹਡੇ ਅੱਗੇ ਪੂਛਲ ਮਾਰ ,
ਮਾੜੇ ਧੀੜੇ ਨੂ ਧਮਕਾ .
ਕੱਚਾ ਪਿੱਲਾ ਭਾਵੇਂ ਲਿਖ ,
ਜੇਕ ,ਚੇਕ,ਤੇ ਜਾਮ ਚਲਾ .
ਲੇਖਕ ਹੈਂ ਤੂੰ ਭਾਵੇਂ ਨਾ ,
ਛਾਪਾਖਾਨਾ ਆਪਣਾ ਲਾ .
ਸਿਖਰ ਤੇ ਜਾਣਾ ਚਾਹਵੇਂ ਜੇ ,
ਝੁੱਡੁਆ !ਇਹ ਸਬ ਪਾਠ ਪਕਾ .

--
deepzirvi
9815524600

No comments: