JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Friday, 7 October 2011

'ਸਿਫਤਾਂ' 'ਘਾਟਾਂ' ; ਰਾਵਣ ਵਿੱਚ ਵੀ ਰਾਮ ਚ ਵੀ...






'ਸਿਫਤਾਂ' 'ਘਾਟਾਂ'   ; ਰਾਵਣ ਵਿੱਚ ਵੀ ਰਾਮ ਚ ਵੀ.
'ਔਝੜ ','ਵਾਟਾਂ';ਰਾਵਣ ਵਿੱਚ ਵੀ ਰਾਮ ਚ ਵੀ.
ਪੂਰਾ ਬੰਦਾ ਹੋਵੇ ,ਮੜ੍ਹੀਏ ਜਾਣ ਵੇਲੇ ;
'ਠੁਮ੍ਮ੍ਨੇ','ਡਾਟਾਂ';ਰਾਵਣ ਵਿੱਚ ਵੀ ਰਾਮ ਚ ਵੀ.
ਜਿਸ ਤੋਂ ਜੋ ਜਦ ਸਰਿਆ ,ਉਸ ਨੇ ਕਰ ਦਿੱਤਾ ;
'ਹੱਲੇ ','ਕਾਟਾਂ';ਰਾਵਣ ਵਿੱਚ ਵੀ ਰਾਮ ਚ ਵੀ.
ਕੋਈ ਪੂਰਾ ਸੂਰਾ ਹੁੰਦਾ ਪਤਾ ਨਹੀਂ ;
'ਢਿੱਲਆਂ' ਡਾਂਟਾਂ;ਰਾਵਣ ਵਿੱਚ ਵੀ ਰਾਮ ਚ ਵੀ,
'ਰੂਪ੍ਨ੍ਖਾ' 'ਮਨ੍ਦੋਦਰ' ;'ਉਰਮਿਲ','ਸੀਤਾ ਜੀ'
'ਮਾਨਸ ਵਾਟਾਂ ';ਰਾਵਣ ਵਿੱਚ ਵੀ ਰਾਮ ਚ ਵੀ

ਦੀਪ੍ਜੀਰਵੀ

No comments: