JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Monday, 17 October 2011

ਜੋਰੀ ਮੰਗੇ ਦਾਨ ,ਵੇ ਹਾਕਮ ਵੇਲੇ ਦਾ .

ਜੋਰੀ ਮੰਗੇ ਦਾਨ ,ਵੇ ਹਾਕਮ ਵੇਲੇ ਦਾ .
ਕਢੀ ਜਾਵੇ ਜਾਨ ,ਵੇ ਹਾਕਮ ਵੇਲੇ ਦਾ .
ਪਿਓਵਾਲੀ ਜਾਗੀਰ ,ਬਣਾਈ ਹੁਣ  ਬੈਠਾ ਹੈ ;
ਏਹੇ   ਹਿੰਦੋਸਤਾਨ,ਵੇ ਹਾਕਮ ਵੇਲੇ ਦਾ .
ਬੁਧਿ ਜਿੰਨੀ ਬਾਲਗ, ਜਿੰਨੇ ਹਨ ਸਾਧਨ ਕੋਲ 
ਓਨਾ ਬਣਿਆ ਨਦਾਨ ,ਵੇ ਹਾਕਮ ਵੇਲੇ ਦਾ .
ਬੀਤੇ ਦੀ ਹੁਣ  ਬਾਤ ,ਇਹ  'ਦੇਵਤੇ ' ਹਾਕਮ ਸੀ ;
ਅੱਜ ਕਲ ਹੈ ਸ਼ੈਤਾਨ ,ਵੇ ਹਾਕਮ ਵੇਲੇ ਦਾ .
ਬੁਰਕੀ ਬੁਰਕੀ ਕਰਕੇ ,ਵੰਡ -ਵੰਡਾ ਕੇ ਫੇਰ ;
ਲੱਗਿਆ ਮੁਲਕ ਨੂ ਖਾਨ ,ਵੇ ਹਾਕਮ ਵੇਲੇ ਦਾ . 
ਦੀਪ੍ਜੀਰਵੀ 
੧੮-੧੦-11

No comments: