JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Thursday, 6 October 2011

ਦੋਸਤੋ ਮੈਂ ਸੋਚਦਾ ਹਾਂ{ਦੀਪ੍ਜੀਰਵੀ ੬-੧੦-੧੧





ਦੋਸਤੋ
 ਮੈਂ ਸੋਚਦਾ ਹਾਂ ,
ਬਿਲਕੁਲ
ਦੋਸਤੋ !
ਹੈਰਾਨ ਨਾ ਹੋਵੋ ,
ਕਦੀ ਕਦੀ ਮੈ
ਇਹ ਕੰਮ ਵੀ
 ਕਰ ਲੈਂਦਾ ਹਾਂ .
ਲੇਕਿਨ
ਮੈਂ
ਸਿਰਫ ਸੋਚਦਾ ਹੀ ਹਾਂ ,
ਕਰਦਾ
ਕੁਝ ਨਹੀਂ
ਸਿਵਾਏ ਡਰਨ ਦੇ ...
ਡਰਦਾ ਹਾਂ
ਆਪਣੇ ਲਈ ਨਹੀ
ਆਪਣਿਆਂ ਲਈ ਡਰਦਾ ਹਾਂ ...
ਗਧੀਗੇੜ ਵਿੱਚ ਫਸਿਆ
ਜਨ੍ਮਦਾ ਹਾਂ
 ਤੇ
ਮਰਨ ਤੋਂ ਬਾਦ ਤੱਕ
 ਮੈਨੂੰ ਗਧੀ-ਗੇੜ
ਚੋਂ
ਨਿਕਲਣ ਨਹੀਂ ਦਿੱਤਾ ਜਾਂਦਾ.
ਦੋਸਤੋ
 ਮੈਂ ਸੋਚਦਾ ਹਾਂ ,
ਬਿਲਕੁਲ
ਦੋਸਤੋ !
ਹੈਰਾਨ ਨਾ ਹੋਵੋ ,
ਕਦੀ ਕਦੀ ਮੈ
ਇਹ ਕੰਮ ਵੀ
 ਕਰ ਲੈਂਦਾ ਹਾਂ .
ਦੀਪ੍ਜੀਰਵੀ
੬-੧੦-੧੧


No comments: