JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Monday, 3 October 2011

ਗਜ਼ਲ





ਗਜ਼ਲ
ਸੁਹਣੀਆਂ ਦੇ ਸਰ੍ਨਾਂਵੇਂ ਟੋਲ
ਵੇਹਰ ਕੇ ,'ਸਹੀ' ਕੁਝ ਤਾਂ ਬੋਲ .

ਗੁੱਡਾ ਸਿਖਰ ਟਿਕਾਈ ਰਖ
ਖਾ ਨਾ ਜਾਵੇ ਏਹੇ ਝੋਲ .

ਫਸਲ ਵਸਲ ਦੀ ਪੱਕੀ ਸੂ;
ਚੱਕ ਢੋਲੀਆ ਆਹ ਫੜ ਢੋਲ .

ਦੀਦਡੀਆਂ ਦੇ ਲੇਖ ਹਰੇ ;
 ਦਿਲਬਰ ਵੱਸਦੀ ਹਰ੍ਪ੍ਲ੍ ਕੋਲ.

ਇਸ਼ਕੇ ਵਾਲਾ ਈਸਬਗੋਲ
ਫੋਲ;ਬਣਾ ਕੇ ਪੁੱਜ ਕੇ ਫੋਲ .

ਜਿੱਡਾ ਵੱਡਾ ਸੁਣਦੈ ਬੋਲ ,
ਓਡਾ ਵੱਡਾ ਢੋਲ ਦਾ ਪੋਲ .

ਗਾਫਿਲ ਮਨ ,ਗਾਫਿਲ ਨਾ ਰਹੁ ,
ਜਾ ਢੁੱਕ ਬਹਿ ਜਾ ਸ਼ਹੁ ਦੇ ਕੋਲ .

ਸੂਤੀ ਸੰਘੀ ਵੇਲੇ ਨੇ ਤਾਂ ;
ਬੋਲ ਮਜੌਰਾ ਨੈਨੋਂ ਬੋਲ .

ਤਕਿਯਾ ਕਾਯਮ ਦਾਯਮ  ਰਖ;
ਰੁਲ ਜਾਂਦੇ ਨੇ ਬੰਦੇ ਸੋਹਲ
ਦੀਪ ਜੀਰਵੀ
੩-੧੦-੧੧

No comments: