ਅਜੇ ਨਾ ਵਿਦਾਈ ਅਜੇ ਨਾ ਜੁਦਾਈ ;
ਸੁਹਾਨੀ ਘੜੀ ਆਹ ਸਜਣ ਜੀ ਅਜੇ ਹੈ
ਅਜ਼ਮਾ ਰਹੇ ਕਿਓਂ ਹੋ ਤਾਕਤ ਸਜਣ ਜੀ ,
ਕਲਾਈ ਫੜੀ ਆਹ ਸਜਣ ਜੀ ਅਜੇ ਹੈ .
ਤੁਸੀਂ ਹੋ ਸਿੰਧੂਰੀ-ਸੁਹਾਨਾ-ਸਵੇਰਾ ,
ਤੁਹਾਡਾ ਅਸੀਂ ਰਾਹ ਤੱਕਿਆ ਬਥੇਰਾ ;
ਅਸੀਂ ਤਾਂ ਵਸਲ ਸੂਰਮਾ ਪਾਉਣੇ ਦੀ ਖਾਤਿਰ ,
ਸਲਾਈ ਫੜੀ ਆਹ ਸਜਣ ਜੀ ਅਜੇ ਹੈ .
ਅਜੇ ਬੈਠ ਸਾਹਵੇਂ ਗਿਲੇ ਰੋਸੇ ਕਰਨੇ ,
ਅਜੇ ਨੈਣਾਂ 'ਨੈਣਾਂ ' ਦੇ ਨੇ ਬੋਸੇ ਕਰਨੇ ;
ਅਸੀਂ ਵੇਖਣੀ ਦਿਲ ਦੇ ਚੋਰਾਂ ਚੌਹਾਂ ਦੀ ,
ਸਫਾਈ ਬੜੀ ਆਹ ਸਜਣ ਜੀ ਅਜੇ ਹੈ .
ਤੁਸੀਂ ਹੀਰ ਸੀ ਤਦ ਅਸੀਂ ਜਦ ਰੰਝੇਟੇ,
ਸਿਆਲੋੰ ਤੁਸੀਂ ਸਉ ਅਸੀਂ ਸ਼ਾਹ-ਬੇਟੇ ;
ਜਮਾਨੇ ਗੁਜਰਦੇ ਗਏ ਇਸ਼ਕ ਨੇ ਫਿਰ
ਲਗਾਈ ਕੜੀ ਆਹ ਸਜਣ ਜੀ ਅਜੇ ਹੈ .
No comments:
Post a Comment