JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Tuesday, 9 August 2011

ਆਜ਼ਾਦੀ ;ਮੁੱਲ ਅੰਕਣ

ਆਜ਼ਾਦੀ ;ਮੁੱਲ ਅੰਕਣ
ਪਿੰਜਰਾ ਤਾਂ ਫਿਰ ਵੀ ਪਿੰਜਰਾ
 ਹੋਵੇ ਤਾਂ ਹੋਵੇ ਪਿਆ
ਸੋਨੇ ਦਾ ਬਣਿਆਂ ;
ਆਜ਼ਾਦੀ ਆਜ਼ਾਦੀ ਹੈ
 ਭਾਂਵੇ
ਸੌਣਾ ਪਵੇ
ਰੜੇ ਮੈਦਾਨੀਂ .
ਆਜ਼ਾਦੀ ਦਿਹਾੜੇ ਦਾ ਨੇੜਾ ਆਓਂਦੇ ਆਓਂਦੇ ਅਨੇਕ ਕਨਸੋਆਂ ਜੰਮਣ ਲੱਗਦੀਆਂ ਨੇ ;ਅਨੇਕ ਵਾਦ-ਵਿਵਾਦ ਉਗਮਦੇ ਬਿਨਸਦੇ ਨੇ ... ਤੋਰਾ ਤੁਰੀ ਜਾਂਦਾ ਹੈ  .
ਆਜ਼ਾਦੀ ਕਿਹੜੀ ਤੇ ਕਿਹਨਾਂ ਲਈ ?!
ਕੁਝ ਬਜ਼ੁਰਗ ਅਜੇ ਵੀ ਕਿਤੇ ਕਿਤੇ ਕਹਿੰਦੇ /ਕਲਪਦੇ ਮਿਲ ਜਾਣਦੇ ਨੇ ਕਿ ਇਸ ਆਜ਼ਾਦੀ ਨਾਲੋਂ ਅੰਗ੍ਰੇਜ਼ਾਂ ਦੀ ਗੁਲਾਮੀ ਭਲੀ ਸੀ...
...ਅੰਗ੍ਰੇਜ਼ ਕੌਣ ਸੀ?
... ਕੀ ਅੰਗ੍ਰੇਜ਼ ਚਲੇ ਗਏ ?!
...ਅੰਗ੍ਰੇਜ਼ ... ਕਿਸੇ ਬਿੱਲੀਆ ਅੱਖਾਂ / ਗੋਰੀ ਚਮੜੀ ਵਾਲੇ /ਵਲੈਤੋਂ ਆਏ ਹੱਡ-ਮਾਸ ਦੇ ਵਿਅਕਤੀ ਨੂੰ ਅੰਗ੍ਰੇਜ਼ ਜਾਨ ਲੈਣਾ ਕਾਫੀ ਨਹੀਂ ...
ਲੋਟੂ ਧਿਰ ਦੀ ਨੁਮਾਇੰਦਗੀ ਕਰਦਾ ਪ੍ਰਤੀਕ ਹੈ ਅੰਗ੍ਰੇਜ਼ ...
ਭਗਤ ਸਿੰਘ ਦੀ ਸ਼ਹੀਦੀ ਜਿਸ ਲੋਟੂ ਸੋਚ ਨੂੰ ਨਥ ਪਾਉਣ ਦੀ ਕੋਸ਼ਿਸ਼ ਕਰਦਿਆਂ ਹੋਈ; ਓਹ ਅੱਜ ਵੀ ਜਿਓੰਦੀ ਹੈ ,
ਅੱਜ ਵੀ ਹਰ ਪਾਸੇ ਗਰਦ ਹਨੇਰ ਹੈ , ਵਾ ਵਰੋਲਾ  ਹੈ ਘੁਮਣ- ਘੇਰ ਹੈ ...
-ਬੜੀ ਰੌਲੀ ਹੈ ਸੁਣੀ ਆਜ਼ਾਦੀ ਦੀ ...
...ਕੀ ਸੱਚੀ ਹਾਂ ਅਸੀਂ ਆਜ਼ਾਦ ਲੋਕੋ...
ਜੇ ਧਰਮ ਤੇ ਮਜ਼ਹਬ ਦੇ ਨਹੀਂ ਜੂਏ
ਕਾਹਤੋਂ ਹੁੰਦੇ ਨੇ ਫੇਰ ਫਸਾਦ ਲੋਕੋ ...
ਅੱਜ ਗੇੱਟ ਤੇ ਡੰਕਲ ਦੇ ਪਾਓ ਫਾਹੇ ...
...ਆਪੇ ਭਰੂ ਗੀ ਚੱਟੀ ਔਲਾਦ ਲੋਕੋ
ਗਲੇ ਪੇਟੇਂਟ ਵਾਲੀਆਂ ਪਾ ਫਾਹੀਆਂ
..ਰਹਿਬਰ ਕੂਕਦੇ ਅਸੀਂ ਆਜ਼ਾਦ ਲੋਕੋ
ਦੀਪਜ਼ੀਰਵੀ 

No comments: