JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Sunday, 7 August 2011

ਫਰਵਰੀ 1997 ਦੇ ਅਦਬੀ ਮਹਿਕ (ਸਾਹ੍ਲੋਂ) ਵਿੱਚ ਪ੍ਰਕਾਸ਼ਿਤ ਮੇਰੀ ਪਲੇਠੀ ਗਜਲ


ਗੁਜਰ ਜਾਂਦੇ ਜਦੋਂ ਲਮਹੇ ਬੜੇ ਹੀ ਯਾਦ ਆਓਂਦੇ ਨੇ
ਜਦੋਂ ਹਥਾਂ ਚ ਹੁੰਦੇ ਨੇਇਹ ਕਖੋਂ ਹੌਲੇ ਲੱਗਦੇ ਨੇ
ਕਿਸੇ ਨੇ ਮੇਰੀ ਕਿਸਮਤ ਵਿੱਚ ਲਿਖਾ ਦਿੱਤੇ ਸੀ ਸਭ ਸਦਮੇ
ਕੋਈ ਇਹ ਭੁੱਲ ਬੈਠਾ ਸੀ ਇਹ ਮੈਨੂੰ ਚੰਗੇ ਲੱਗਦੇ ਨੇ
ਕਦੇ ਕੀਤੇ ਕਿਸੇ ਦੇ ਪਾਕ ਦਾਮਨ ਤੇ ਮੈਂ ਜੋ ਸਜਦੇ
ਹਰਿਕ ਸਜਦੇ ਤੋਂ ਲੱਖਾਂ ਹੱਜ ਵੀ ਹਲਕੇ ਹੀ ਲੱਗਦੇ ਨੇ
ਅਜੇ ਭੁੱਲਿਆ ਨਹੀਂ ਹਾਂ ਮੈਂ ਅਜੇ ਵੀ ਯਾਦ ਹੈ ਮੈਨੂੰ
ਕਿਸੇ ਦੇ ਖਤ ਅਜੇ ਮੈਨੂੰ ਮੇਰੇ ਆਪਣੇ ਹੀ ਲੱਗਦੇ ਨੇ .
ਹਜ਼ਾਰ ਸੂਰਜਾਂ ਕੱਠਿਆਂ ਵੀ ਹੋ ਕੇ ਜੋਰ ਸੀ ਲਾਇਆ
ਪਏ ਛਿਥੇ ਜਦੋਂ ਤੱਕਿਆ ਮੁਹੱਬਤ ਦੀਪ ਬਲਦੇ ਨੇ .
ਦੀਪ ਜ਼ੀਰਵੀ
(ਫਰਵਰੀ 1997 ਦੇ ਅਦਬੀ ਮਹਿਕ (ਸਾਹ੍ਲੋਂ) ਵਿੱਚ ਪ੍ਰਕਾਸ਼ਿਤ ਮੇਰੀ ਪਲੇਠੀ ਗਜਲ )

No comments: