JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Friday, 16 July 2010

DEEPZIRVI9815524600


ਕਦੇ ਕਿਤੇ ਪ੍ਰ੍ਚਾਏ ਸਾਵਨ ,
ਕਦੇ ਕਿਤੇ ਤਰਸਾਏ ਸਾਵਨ ;
ਤੋੜ ਦਿਹਾੜੀ ਮਜਦੂਰਾਂ ਦੀ 
ਫਾਕੇ ਵੀ ਕਰਵਾਏ ਸਾਵਨ .
ਇਕਨਾਂ ਖਾਤਿਰ ਮਲਹਾਰਾਂ ਪਰ 
ਕਿਧਰੇ ਨੈਨ ਰੁਆਏ ਸਾਵਨ .
ਕੋਠੀਆ -ਕੋਠੜੀਆਂ ਤੇ ਵੱਖ ਵੱਖ 
ਆਪਣੇ ਰੰਗ ਵਿਖਾਏ ਸਾਵਨ .
ਚੋਂਦੀਆਂ ਛੱਤਾਂ ਸਹਿਮੇ ਟੱਬਰ 
ਰਹਿ ਰਹਿ ਕੇ ਸਾਹਿਮਾਏ ਸਾਵਨ .
ਸੇਜ ਸੁਹਾਗਨ  ਮਾਣਦੀ, ਕਿਧਰੇ  ;
ਬਿਰਹੋਂ  ਦੀਪ ਜਗਾਏ ਸਾਵਨ  
deepzirvi9815524600  

No comments: