ਉਜਾੜੇ ਦੀ ਸਾਖੀ ਸੁਣਾਉਂਦਿਆਂ ਤੁਰ ਗਏ
ਅਸੀਂ 1947 ਦੇ ਮਗਰੋਂ ਵਾਲੀ ਪੈਦਾਇਸ਼ /ਪੋਚ ਵਿੱਚ ਅਪਣੀਆਂ ਅੱਖਾਂ ਖੋਹਲੀਆ। ਸਾਨੂੰ ਨਹੀਂ ਪਤਾ ਕਿ ਸਾਡੇ ਵਡੇਰਿਆਂ ਕਿੰਨੇ ਔਖੇ ਮਰਹਲੇ ਪਾਰ ਕਰ ਕੇ ਅਪਨੇ ਵਿੰਨੇ ਪਰਾਂ ਵਿੱਚ ਦੁਬਾਰਾ ਜਾਨ ਭਰੀ ਓਹ ਕਿੱਦਾਂ ਉਡਾਰ ਹੋਏ ਓਹਨਾਂ ਆਪਣੇ ਬਾਲਾਂ ਨੂੰ ਉਡਾਰ ਕੀਤਾ ?!
ਸਾਡੇ ਬਾਪ ਨੇ ਗੱਲਾਂ ਸੁਨਾਉਣੀਆਂ ਅਸੀਂ ਸੁਣ ਕੇ ਹੀ ਤਰਹਿ ਜਾਣਾ ,ਸਾਡੀ ਭੁਆ ਨੇ ਗੱਲਾਂ ਸੁਨਾਉਣੀਆਂ ਅਸੀਂ ਪਾਣੀਓਂ ਪਾਣੀ ਹੁੰਦੇ ਜਾਣਾ
ਸਾਡਾ ਬਾਪ ਵੱਢਾ-ਟੁੱਕੀ ਵੇਲੇ ਤੀਜੀ ਖਵਰੇ ਚੌਥੀ ਜਮਾਤ ਵਿੱਚ ਸੀ,ਜਦੋਂ ਆ ਗਏ ਆ ਗਏ ਹੋਈ ਤਾਂ ਸਾਡੇ ਦਾਦਾ ਅਪਨੇ ਬਾਲਾਂ ਨੂੰ ਦੋ ਦੋ ਤਿੰਨ-ਤਿੰਨ ਝੱਗ ਇਕੱਠੇ ਪਵਾ ਕੇ ਘਰਾਂ ਨੂੰ ਤਾਲੇ ਲਗਾ ਇਸ ਵਹਿਮ ਨਾਲ ਪਿੰਡ ਮਾਣਕ ਵਿੰਡੋਂ ਫਿਰੋਜ਼ਪੁਰ ਹਿਜਰਤ ਕਰ ਗਏ ਕਿ ਇਹ ਰੌਲਾ ਗੌਲਾ ਠੰਢਾ ਹੁੰਦਿਆਂ ਪਿੰਡ ਮੁੜ ਜਾਵਾਂ ਗੇ।
ਭੁੱਖਾਂ ਕੱਟਦੇ ਉਨੀਂਦੇ ਝਾਗਦੇ ਸਾਡੇ ਟੱਬਰ ਨੇ ਫਿਰੋਜ਼ਪੁਰ ਕਿਆਮ ਕੀਤਾ ਐਪਰ ਅਜੇ ਬਲਾ ਟਲੀ ਨਹੀਂ ਸੀ ਫਿਰੋਜਪੁਰੋਂ ਹੜ੍ਹਾਂ ਨੇ ਦਬੱਲ ਦਿੱਤਾ। ਸਾਡਾ ਟੱਬਰ ਜੀਰੇ ਆ ਟਿਕਿਆ।
ਭੁਆ ਨੇ ਦੱਸਿਆ : ਓਹਨੀ ਦਿਨੀਂ ਕੋਈ ਭੁਤਨਾ ਲੋਕਾਂ ਦੇ ਦਿਮਾਗਾਂ ਵਿੱਚ ਚੜ੍ਹਿਆ ਸੀ । ਧੀਆਂ
ਭੇਣਾ ਦੀਆਂ ਵੱਢੀਆਂ ਛਾਤੀਆਂ ਨੂੰ ਕੁੱਤੇ ਝੰਜੋੜਦੇ ਦਿਸਦੇ ਸਨ।
ਅਸੀਂ ਸੋਚਣਾ ਕਿ ਅਸੀ ਇਹ ਸੁਣ ਕੇ ਹੀ ਤਰਾਹ ਤਰਾਹ ਕਰਣ ਲੱਗਦੇ ਹਾਂ ਜਿਹਨਾਂ ਇਸ ਘੁੱਲੂਘਾਰੇ ਨੂੰ ਆਪਣ ਿਪਿੰੰਡੀਂ ਤੇ ਆਪਣੇ ਪਿੰਣੇ ਤੇ ਹੰਡਾਇਆਂ ਓਹਨਾਂ ਤੇ ਕਿੰਜ ਬੀਤੀ ਹੋਣੀ?!?!
--
deepzirvi
9815524600
No comments:
Post a Comment