ਉਡਾਰੀ ਵਾਸਤੇ ਮੌਲਾ ਤੂੰ ਅੰਬਰ ਮੋਕਲਾ ਦੇ ਦੇ,
ਮੈਂ ਤਨਹਾ ਨਾ ਰਹਾਂ ਸੋਚਾਂ ਦਾ ਯਾ ਰੱਬ ਕਾਫਿਲਾ ਦੇ ਦੇ.
ਅਦਨ ਚੋਂ ਫਲ ਵਿਵਰਜਿਤ ਚਖ ਲਿਆ ਆਦਮ ਨੇ ਕੀ ਹੋਇਆ,
ਤੂੰ ਮੇਰੀ ਹੀ ਸਿਫਰਿਸ਼ ਤੇ ਅਦਨ ਵਿੱਚ ਦਾਖਿਲਾ ਦੇ ਦੇ.
ਉਹ ਵਿੱਛੜੇ ਫੇਰ ਮਿਲ ਜਾਵੇ,ਮਿਲੇ ਮਿਲ ਕੇ ਵਿੱਛੜ ਜਾਵੇ,
ਮਿਲਣ-ਵਿਛੜਣ ਦਾ ਦਾਤਾ ਮੇਰਿਆ ਤੂੰ ਸਿਲਸਿਲਾ ਦੇਦੇ.
ਕਿਤੇ ਜੋ ਮੈਂ ਗਵਾ ਬੈਠਾਂ,ਕੋਈ ਮੈਨੂੰ ਭੁਲਾ ਬੈਠਾ,
ਕਿਸੇ ਦੀ ਯਾਦ ਨਾ ਆਵੇ ਤੂੰ ਐਸਾ ਹਾਫਿਜ਼ਾ ਦੇ ਦੇ.
ਕੋਈ ਸਿਰ ਸੋਚ ਤੋਂ ਹੀਣਾ ਰਹੇ ਨਾ ਕੋਈ ਵੀ ਊਣਾ,
ਬਰਾਬਰ ਦਾ ਹਰਿਕ ਜੀ ਨੂੰ ਐ ਮੌਲਾ ਮਰਤਬਾ ਦੇ ਦੇ.
ਜਗੇ ਜਦ ਦੀਪ ਸਰਦਲ ਤੇ ਦਿਵਾਲੀ ਉਹ ਨਹੀਂ ਹੁੰਦੀ,
ਤੂੰ ਮਸਤਕ ਹਰ ਕਿਸੇ ਅੰਦਰ ਹੀ ਦੀਵਾ ਜਾਗਦਾ ਦੇ ਦੇ.
(ਆਪ ਦੀ ਬੇਬਾਕ ਰਾਏ ਦਾ ਮੁੰਤਜ਼ਿਰ:ਦੀਪ ਜ਼ੀਰਵੀ)</
--
deepzirvi
9815524600

No comments:
Post a Comment