JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Friday, 24 July 2009

ਅਲਤਾਫ ਹੁਸੈਨ ਨੂੰ


Friday, July 24, 2009

ਅਲਤਾਫ ਹੁਸੈਨ ਨੂੰ

ਕਦੇ ਮੁਜਾਹੇਦੀਨ,
?????


ਕਦੇ ਮੁਹਾਜ਼ਿਰ
??????
ਕੁੱਤਿਆਂ ਦੀਆਂ ਕੁੱਤੀਆਂ ਚਾਲਾਂ ਵਿੱਚ ਵਸਾਹੇ
ਖ਼ਰਗ਼ੋਸ਼ਾਂ ਦੀ ਹੋਣੀ ਹੋਣੋਂ ਠੱਲਣ ਲਈ ਨਿੱਤਰੇ
ਸਮੇਂ ਦੇ ਹਾਣੀ ਸਲਾਮ,
ਤੁਸੀਂ ਹੱਕ ਸੱਚ ਲਈ ਭੈਣਾਂ ਦੇ ਸੁਫਨੇ ਗਿਰਵੀ ਰੱਖ
ਮਾਵਾਂ ਦੀਆਂ ਅਸੀਸਾਂ ਆਸਰੇ ਲੜ ਰਹੇ ਹੋ .
ਤੁਸਾਂ ਬੁਢੇ ਬਾਪ ਦੇ ਸਿਰ ਪੱਗ ਧਰਨ ਦਾ ਉਪਰਾਲਾ ਕੀਤੈ,
ਰਾਵੀ ਦੇ ਪਾਣੀਆਂ ਦਾ ਰੰਗ ਰੱਤਾ ਥੀ ਗਿਆ ਹੈ.
'ਕਰਾਚੀ',ਮੋਟੇ ਢਿੱਡਾਂ ਵਾਲਿਆਂ ਦੀ ਰਖੈਲ਼ ਬਣ ਗਈ ਹੈ
'ਸਿੰਧ' ਦਾ ਸਰੀਰ ਲੁੱਟ-ਕੁਟ ਦਾ ਹਾਰਿਆ ਚਲਿਅਊਂ ਚਲਿਅਊਂ ਕਰ ਰਿਹੈ
ਹੱਕ ਸੱਚ ਦੀ ਹਰ ਆਵਾਜ਼
ਜ਼ਾਬਰਾਂ ਵੱਲੋਂ ਕੁਚਲਣ ਦੀ ਹਰ ਕੋਸ਼ਿਸ਼ ਹੁੰਦੀ ਰਹੀ ਹੈ.
ਪਰ ਸੱਚਾ ਜੇਹਾਦ ਸਫਲ ਹੋਇਆ ਕਰਦਾ ਹੈ.
ਪੂੰਜੀ ਦਾ ਇਹ ਤੰਦੁਆ-ਜਾਲ
ਵੀਅਤਨਾਮ ਤੇ ਵੀ ਛਾਇਆ
ਬੋਸਨੀਆ ,
ਇਰਾਕ ਤੇ ਵੀ...
...ਪਰ
ਹਿੰਮਤ ਨਾ ਹਾਰੀਂ
ਹੱਕ ਦੇ ਸੂਰਜ
ਹਰ ਤੰਦੂਆ ਜਾਲ ਨੂੰ ਚੀਰ ਕੇ
ਨੇਸਤ-ਨਾਬੂਦ ਕਰ ਸਕਦੇ ਨੇ
ਹੱਕ ਦੀ ਸਵੇਰ
ਸੱਚ ਦੇ ਸੂਰਜਾਂ ਸੰਗ ਸ਼ੋਭਦੀ ਹੈ.

--
deepzirvi
9815524600

No comments: