JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Monday, 27 July 2009

ਰੰਗ ਖੁਸ਼ਬੂ ਰੌਸ਼ਨੀ ਤੇ ਤਿਤਲੀਆਂ





ਕਿਸ ਦੇ ਹਿੱਸੇ ਆਓਦੀਆਂ ਨੇ ਮਚਲਿਆਂ,
ਰੰਗ ਖੁਸ਼ਬੂ ਰੌਸ਼ਣੀ ਤੇ ਤਿਤਲੀਆਂ.


ਸੋਚ ਅੰਬਰ ਗਾਹੁੰਦੀਆਂ ਇਹ ਬਦਲੀਆਂ,
ਰੰਗ ਖੁਸ਼ਬੂ ਰੌਸ਼ਨੀ ਤੇ ਤਿਤਲੀਆਂ.


ਗਗਨ ਸਾਰਾ ਧਰਤ ਸਾਰੀ ਸਾਗਰੋਂ,
ਗਾਹੁੰਦੀਆਂ ਨੇ ਭਾਓਂਦੀਆਂ ਨੇ ਪਗਲੀਆਂ.


ਸੋਚ ਦੇ ਪਿੰਡੇ ਨੂੰ ਕੋਮਲ ਮਲਕੜੇ,
ਛੋਂਹਦੀਆਂ ਨੇ ਲੇਖਣੀ ਦੀਆਂ ਉਂਗਲੀਆਂ.


ਬਾਂਸ ਦੀ ਬੰਸੀ ਤਾਂ ਬਣ ਜਾਂਦੀ ਮਗਰ,
ਬਿਨ ਰੰਝੇਟੇ ਬਣਦੀਆਂ ਨਾ ਵੰਝਲੀਆਂ.


ਦਿਲ ਜਿਹਾ ਜੇ ਹੋਵਦਾ ਨਾ ਦੀਪ ਵੀ
ਇਸ ਜਹਾਨੇ ਰੁਲਦੀਆਂ ਨਾ ਪਗਲੀਆਂ.


ਦੀਪ ਜੀਰਵੀ
੯੮੧੫੫੨੪੬ੋੋ

No comments: