JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Thursday 21 March 2013

azaadi aa gyi ey

ਅਧਿਕਾਰਾਂ  ਤੇ  ਯਾਰ ਆਜ਼ਾਦੀ ਆ ਗਈ ਏ
ਕਰਤਵ ਮਨੋਂ ਵਿਸਾਰ ਆਜ਼ਾਦੀ ਛਾ ਗਈ ਏ

ਨੀਤਿ ਸਾਡੀ ,ਨੀਤੀ-ਘਾੜੇ  ਅਮਰੀਕੀ ?!
ਅੰਬਰ-ਵੇਲ ਅਪਾਰ ਆਜ਼ਾਦੀ ਖਾ ਗਈ  ਏ .

"ਗਣ ",ਗੰਨ  ਕੋਲੋਂ ਡਰਦਾ  ਕਿਧਰੇ ਲੁਕ ਬੈਠਾ ,
ਗੰਨ-ਤੰਤਰ ਜੈ ਜੈ ਕਾਰ ,ਆਜ਼ਾਦੀ ਗਾ ਗਈ ਏ .

ਗਹਿਰੀ ਦਲਦਲ ,ਹਰ ਦਲ ਦਿੱਲੀ ਗਰਕ ਗਈ .
ਕਰਦੀ ਪਈ ਪੁਕਾਰ ,ਆਜ਼ਾਦੀ ਆ ਗਈ  ਏ .

ਅਕਸਰ ਵੇਖਿਆ ਸਾਊ ,ਡਾਹਡੇ ਤੋਂ ਡਰਦੇ ,
ਸਭ ਸਾਊਆਂ ਸਿਰ੍ ਭਾਰ ,ਆਜ਼ਾਦੀ ਆ ਗਈ  ਏ .

ਆਟਾ-ਲੱਕੜੀ  -ਤੇਲ .ਨੂਨ ਪਹੁੰਚੋ ਬਾਹਰੇ
ਹੋਈ ਜਾਂਦੇ ਯਾਰ ਆਜ਼ਾਦੀ ਆ ਗਈ  ਏ ..

ਲੁੱਚਾ ,ਮੀਣਾ ,ਗੁੰਡਾ   ਚੌਧਰੀ ਬਣਿਆ ਸੂ ;
ਰਾਣੀ ਹੈ ਬਦਕਾਰ,ਆਜ਼ਾਦੀ ਆ ਗਈ  ਏ .
-ਦੀਪ ਜੀਰਵੀ -9815524600


--
deepzirvi
9815524600
http://chitravli.blogspot.com/

http://www.facebook.com/deep.zirvi.5

No comments: