ਗਜ਼ਲ] ਦੀਪ ਜੀਰਵੀ ੯੮੧੫੫੨੪੬੦੦
ਕਿਸੇ ਕਦੇ ਹਥਿਆਰ ਬਣਾਇਆ ਕੁੜੀਆਂ ਨੂੰ ,
ਕਿਸੇ ਕਦੇ ਵਿਓਪਾਰ ਬਣਾਇਆ ਕੁੜੀਆਂ ਨੂੰ .
ਵਾਹਵਾ ਵਿਕਦੀ ਹੋ ਜਾਊਗੀ ਪੁਸਤਕ ਵੀ
,ਕਦੇ ਕਿਸੇ ਪ੍ਰਚਾਰ ਬਣਾਇਆ ਕੁੜੀਆਂ ਨੂੰ .
ਕੁੜੀਆਂ ਕੋਮਲ ਭਾਵੁਕ ਮਨ ਦੀਆਂ ਹੁੰਦਿਆ ਹਨ ,
ਤਦੇ ਕਿਸੇ ਸ਼ਿਕਾਰ ਬਣਾਇਆ ਕੁੜੀਆਂ ਨੂੰ .
ਆਖਣ ਦੁਰਗਾ, ਚੰਡੀ ,ਸੁਰ੍ਸੁਤੀ, ਮਾਂ ਕਾਲੀ
,ਨਾ ਕਿਸੇ ਸੁਚੱਜੀ ਨਾਰ ਬਣਾਇਆ ਕੁੜੀਆਂ ਨੂੰ .
ਆਪਣੇ ਅੰਦਰੋਂ ਹਿਰਸੀ ਮਰਦ ਨੂੰ ਮਾਰਿਆ ਨਾਂ
,ਕੁੱਖਾਂ ਅੰਦਰ ਮਾਰ ਮੁਕਾਇਆ ਕੁੜੀਆਂ ਨੂੰ .
ਮਰ ਜਾਣੀ ਤੋਂ ਬਾਝ ਨਾਂ ਅੰਮੜੀ ਹਕ ਦਏ ,
ਖਵਰੇ ਕਾਹਤੋਂ ਹੈ ਛੁਟਿਆਇਆ ਕੁੜੀਆਂ ਨੂੰ
.
ਸੱਚੇ ਰੱਬ ਨੇ ਰੱਬ ਦੀ ਸਹੁੰ ਚਾਨਣ ਖਾਤਰ ,
ਕਰ ਖਲਕਤ ਦਾ ਦੀਪ ਘ੍ਲਾਇਆ ਕੁੜੀਆਂ ਨੂੰ .
ਦੀਪ ਜੀਰਵੀ ੯੮੧੫੫੨੪੬੦੦
--
deepzirvi
9815524600
http://chitravli.blogspot.com/
http://www.facebook.com/deep.zirvi.5
ਕਿਸੇ ਕਦੇ ਹਥਿਆਰ ਬਣਾਇਆ ਕੁੜੀਆਂ ਨੂੰ ,
ਕਿਸੇ ਕਦੇ ਵਿਓਪਾਰ ਬਣਾਇਆ ਕੁੜੀਆਂ ਨੂੰ .
ਵਾਹਵਾ ਵਿਕਦੀ ਹੋ ਜਾਊਗੀ ਪੁਸਤਕ ਵੀ
,ਕਦੇ ਕਿਸੇ ਪ੍ਰਚਾਰ ਬਣਾਇਆ ਕੁੜੀਆਂ ਨੂੰ .
ਕੁੜੀਆਂ ਕੋਮਲ ਭਾਵੁਕ ਮਨ ਦੀਆਂ ਹੁੰਦਿਆ ਹਨ ,
ਤਦੇ ਕਿਸੇ ਸ਼ਿਕਾਰ ਬਣਾਇਆ ਕੁੜੀਆਂ ਨੂੰ .
ਆਖਣ ਦੁਰਗਾ, ਚੰਡੀ ,ਸੁਰ੍ਸੁਤੀ, ਮਾਂ ਕਾਲੀ
,ਨਾ ਕਿਸੇ ਸੁਚੱਜੀ ਨਾਰ ਬਣਾਇਆ ਕੁੜੀਆਂ ਨੂੰ .
ਆਪਣੇ ਅੰਦਰੋਂ ਹਿਰਸੀ ਮਰਦ ਨੂੰ ਮਾਰਿਆ ਨਾਂ
,ਕੁੱਖਾਂ ਅੰਦਰ ਮਾਰ ਮੁਕਾਇਆ ਕੁੜੀਆਂ ਨੂੰ .
ਮਰ ਜਾਣੀ ਤੋਂ ਬਾਝ ਨਾਂ ਅੰਮੜੀ ਹਕ ਦਏ ,
ਖਵਰੇ ਕਾਹਤੋਂ ਹੈ ਛੁਟਿਆਇਆ ਕੁੜੀਆਂ ਨੂੰ
.
ਸੱਚੇ ਰੱਬ ਨੇ ਰੱਬ ਦੀ ਸਹੁੰ ਚਾਨਣ ਖਾਤਰ ,
ਕਰ ਖਲਕਤ ਦਾ ਦੀਪ ਘ੍ਲਾਇਆ ਕੁੜੀਆਂ ਨੂੰ .
ਦੀਪ ਜੀਰਵੀ ੯੮੧੫੫੨੪੬੦੦
--
deepzirvi
9815524600
http://chitravli.blogspot.com/
http://www.facebook.com/deep.zirvi.5
No comments:
Post a Comment