JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Wednesday, 26 December 2012

ਨੈਨੋ ਦਿਲਬਰ ਦੂਰ ਸਹੀ ..

ਨੈਨੋ ਦਿਲਬਰ ਦੂਰ ਸਹੀ ਪਰ ,ਦਿਲ ਤੋਂ ਤਿਲ-ਭਰ  ਦੂਰ ਨਹੀਂ ਹੈ 
ਸੁਫਨੇ ਦੇ ਵਿੱਚ ਨਿੱਤ ਮਿਲਦਾ ਹੈ ,ਐਨਾ ਵੀ ਮਜਬੂਰ ਨਹੀਂ ਹੈ .

ਨੈਨ ਮਮੋਲੇ, ਚਾਲ ਸ਼ਰਾਬੀ ,ਬੋਲ ਟੁਣਕਦੇ ਕੇਸ ਗਜਬ ;
ਭਰ ਛਲਕੇ ਹਸਤੀ ਚੋ ਖੁਸ਼ਬੂ ਤਾਂ ਵੀ ਉਹ ਮਗਰੂਰ ਨਹੀਂ ਹੈ .

ਓਹਦੇ ਨੈਨੋ ਪੀਂਦੇ ਜੀਂਦੇ ਥੀੰਦੇ ਨੇ ਮੈ-ਨੋਸ਼ ਕਈ;
ਐਪਰ ਉਹ ਸੋਫੀ ਸਾਫੀ ਹੈ ਰੱਤੀ ਭਰ ਮਖਮੂਰ ਨਹੀਂ ਹੈ .

ਸਾਂਝ-ਭਿਆਲੀ ਗਮ ਦੇ ਨਾਲੋਂ ਓਸੇ ਹੀ ਛੁਡਵਾਈ ਹੈ ;
ਉਹ ਜਿਸ ਦੇ ਤੁੱਲ ਜੁਗਨੂ-ਤਾਰੇ-ਸੂਰਜ ਕੋਲੇ ਨੂਰ ਨਹੀਂ ਹੈ .

ਰਿਸ਼ਮਾਂ ਵਾਂਗਰ ਦੀਪ ਦਾ ਓਹ ਏ ,ਦੀਪ ਵੀ ਓਸੇ ਦਾ ਹੀ ਤਾਂ ਹੈ ;
ਉਸ ਬਿਨ ਬਾਗ ਨਾ ਪੱਤੇ ਫੁੱਲ ਫਲ ਤੇ ਅੰਬਾਂ ਤੇ ਬੂਰ ਨਹੀਂ ਹੈ .
-ਦੀਪ ਜੀਰਵੀ




--
deepzirvi
9815524600
http://chitravli.blogspot.com/

http://www.facebook.com/deep.zirvi.5

No comments: