JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Wednesday, 19 December 2012

,ਸ਼ਾਮ ਢਲੇ

ਹਰ  ਦਿਨ  ਨੈਨੋਂ  ਵਰ੍ਹਦਾ  ਸਾਵਨ  ,ਸ਼ਾਮ  ਢਲੇ 
ਬੀਤੀਆਂ - ਹੋਯੀਆਂ  ਜਿਸ  ਵਿਚ  ਨ੍ਹਾਵਨ  ਸ਼ਾਮ  ਢਲੇ .

ਜਿਊਂ ਜਿਊਂ ਦਿਨ ਆਥਣ ਦੀ ਬੁੱਕਲ ਵਿੱਚ ਜਾਵੇ ;

ਗਮ ਦੇ ਤੇਈਏ  ਘੇਰਾ ਪਾਵਨ ਸ਼ਾਮ ਢਲੇ .

ਸਾਹਵਾਂ ਵਾਲੇ ਸਿੱਕੇ ਜੀਵਨ ਦਰਗਾਹ ਤੇ

ਦਿਨੇ ਦੁਪਹਿਰੇ ਸਾਰੇ ਪਾਵਨ ਸ਼ਾਮ ਢਲੇ .

ਨੈਨੋ ਜਾਮ ਪਿਆਵਣ ਵਾਲਾ ਜ਼ਹਰ ਦਵੇ ;

ਆਪੂੰ   ਵਜਦ  ਚ  ਜਾਮ ਬੁਲਾਵਣ ਸ਼ਾਮ ਢਲੇ  .

ਨੈਣੀਂ ਵੱਸਦਾ ਨੈਨੋ ਦੂਰ ਚਲਾ ਜਾਵੇ ;

ਲੂਣਾ -ਪਾਣੀ ਨੈਨ ਵਰ੍ਹਾਵਣ ਸ਼ਾਮ ਢਲੇ
-ਦੀਪ ਜੀਰਵੀ



--

deepzirvi
9815524600
http://chitravli.blogspot.com/


http://www.facebook.com/deep.zirvi.5


No comments: