ਮੁੰਡਿਆ ਨੂ ਜਦ ਕੋਈ ਆਖੇ ...ਅਹੁ ਵੇਹਲੜ ਮੁੰਡੀਹਰ .
ਮੇਰੇ ਮਨ ਦੇ ਨੇਤਰਾਂ ਵਿੱਚੋ ਛਮ ਛਮ ਬਰਸੇ ਨੀਰ .
ਇਹ ਸਲੋਨੇ ਲਾਡਲੇ ;ਨਾ ਵੇਹਲੜ ਮੁੰਡੀਹਰ .
ਇਹ ਸਵਾਰਨ ਸੰਵਰਨੀ; ਭਾਰਤ ਦੀ ਤਕਦੀਰ .
ਇਹਨਾਂ ਨੂੰ ਕੋਈ ਦਿਸ਼ਾ ਦਵੋ ;ਦਵੋ ਨਾ ਸਿਰਫ ਆਦੇਸ਼ ;
ਇਹ ਉਡਾਰੀ ਵਿੱਚ ਨੇ; ਏਕਲਵ੍ਯ ਦੇ ਤੀਰ .
ਰੱਤ ਪਿਆਸੇ ਦੈਂਤ ਵੀ ਪੀਣ ਇਹਨਾ ਦੀ ਰੱਤ
ਹੈ ਨਲਾਇਕੀ ਕਿਸ ਦੀ ,ਵਿਹਲੇ ਨੇ ਜੇ ਵੀਰ.
ਫੈਂਸੀ ਜਾ ਸਲਫਾਸ ਨੂੰ ਸ਼ੌਕੀਆ 'ਡਫਣ' ਕੌਣ ?!
ਏਸ ਕੁਰਾਹੇ ਪਾਉਣ ਨੂੰ ;ਹਥ -ਠੋਕਾ ਨੇ ਵਜ਼ੀਰ
... deepzirvideepzirvi.zira9815524600
No comments:
Post a Comment