ਸਿਲ ਤੇ ਸਿਰ ਜੇ ਮਾਰਾਂ ਗੇ
ਆਪਣਾ ਸਿਰ ਹੀ ਪਾੜਾਂ ਗੇ .
ਮੂਰਖ ਨੇ ਗੱਲ ਮੰਨਣੀ ਨਹੀਂ ;
ਆਪਣਾ ਸਮਾਂ ਵਿਗਾੜਾਂ ਗੇ .
ਬੁਰੇ ਦੀ ਸੰਗਤ ਬੈਠਾਂ ਗੇ .
ਆਪਣੀ ਭੱਲ ਉਜਾੜਾਂ ਗੇ .
ਮੂਧੇ ਭਾਂਡੇ ਭਰਨੇ ਨਹੀਂ
ਟੱਕਰਾਂ ਸੌ ਸੌ ਮਾਰਾਂ ਗੇ .
ਠੇਕੇ ਦਾਰੀ ਹਰ ਥਾਂ ਤੇ ;
ਆਪਣਾ ਕੁੱਲਾ ਸਾੜਾਂ ਗੇ .
ਬਾਂਦਰ ਬਿਜੜੇ ਦੀ ਸਾਖੀ ;
ਆਪਣੇ ਤੇ ਗੁਜਾਰਾਂ ਗੇ .
ਅਸੀਂ ਤੇ ਪਹਿਰੇਦਾਰੀ ਦਾ
ਆਪਣਾ ਫਰਜ਼ ਨਾ ਹਾਰਾਂ ਗੇ
ਗੱਲ ਇਹ ਬੇਸ਼ੱਕ ਪੱਕੀ ਏ
ਆਪਣਾ ਸਿਰ ਹੀ ਪਾੜਾਂ ਗੇ .
ਮੂਰਖ ਨੇ ਗੱਲ ਮੰਨਣੀ ਨਹੀਂ ;
ਆਪਣਾ ਸਮਾਂ ਵਿਗਾੜਾਂ ਗੇ .
ਬੁਰੇ ਦੀ ਸੰਗਤ ਬੈਠਾਂ ਗੇ .
ਆਪਣੀ ਭੱਲ ਉਜਾੜਾਂ ਗੇ .
ਮੂਧੇ ਭਾਂਡੇ ਭਰਨੇ ਨਹੀਂ
ਟੱਕਰਾਂ ਸੌ ਸੌ ਮਾਰਾਂ ਗੇ .
ਠੇਕੇ ਦਾਰੀ ਹਰ ਥਾਂ ਤੇ ;
ਆਪਣਾ ਕੁੱਲਾ ਸਾੜਾਂ ਗੇ .
ਬਾਂਦਰ ਬਿਜੜੇ ਦੀ ਸਾਖੀ ;
ਆਪਣੇ ਤੇ ਗੁਜਾਰਾਂ ਗੇ .
ਅਸੀਂ ਤੇ ਪਹਿਰੇਦਾਰੀ ਦਾ
ਆਪਣਾ ਫਰਜ਼ ਨਾ ਹਾਰਾਂ ਗੇ
ਗੱਲ ਇਹ ਬੇਸ਼ੱਕ ਪੱਕੀ ਏ
ਸਿਲ ਵਿੱਚ ਸਿਰ ਨਾ ਮਾਰਾਂ ਗੇ -ਦੀਪ ਜੀਰਵੀ deep zirvi.zira
No comments:
Post a Comment