JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Saturday, 18 August 2012

ikk gazal{deep zirvi9815524600}

ਵੰਡੀ 'ਸੱਜੀ ' 'ਖੱਬੀ ' ਦੁਨੀਆਂ .
ਜਰਵਾਣੇ ਦੀ ਦੱਬੀ ਦੁਨੀਆਂ .

ਜਿਸ ਦੇ ਡੱਬ ਚ ਪੈਸੇ ਹੋਵਣ ;
ਉਹਦੀ ਸੱਜੀ ਫੱਬੀ ਦੁਨੀਆ

ਜਿਹੜੀ ਗੰਢ ਚ ਧੇਲਾ ਹੈ ਨਹੀਂ ;
ਉਹਦੀ ਡੱਬ ਖਡੱਬੀ ਦੁਨੀਆ .

ਰਾਠਾਂ ਦੀ ਸੰਮ-ਵਾਲੀ ਖੜਕੇ ;
ਰਾਠਾਂ ,ਲੂੰ ਲੂੰ ਚੱਬੀ ਦੁਨੀਆਂ .

ਬਾਘੜ ਬਿਲਲਾ ਕਰੇ ਇਸ਼ਾਰਾ ;
ਹੋਵੇ 'ਕੱਟੀ -' 'ਅੱਬੀ ' ਦੁਨੀਆਂ .

'ਸੱਜੀ' ਹੁਣ ਖੱਬੇ ਨੂੰ ਜਾਵੇ ;
ਜਾਵੇ ਸੱਜੇ ,ਖੱਬੀ ਦੁਨੀਆਂ .

ਦੀਪ ਜੀ ਪੰਗੇ ਕਿਓਂ ਲੈਂਦੇ ਹੋ;
ਛੱਡੋ ਭੁੱਬਲ ਦੱਬੀ ਦੁਨੀਆਂ .

ਦੀਪ ਜ਼ੀਰਵੀ 

No comments: