ਇੱਕ ਦਰਖਾਸਤ {ਗਜਲ-ਉਸਤਾਦਾਂ ਸਨਮੁਖ }{ਕਿਰਪਾ ਕਰਕੇ ਦਰਖਾਸਤ ਦੇ ਨੁਕਤਾ-ਏ -ਨਿਗਾਹ ਨਾਲ ਤ੍ਕ੍ਕਿਓ -ਗਜ਼ਲ ਵਾਲੀਆ ਬਰੀਕੀਆਂ ਵੱਲ ਨਾ ਜਾਇਓ)
-----------------------------------------------
ਅਨਾ ਸਿਰ ਚਾੜ੍ਹ ਨਾ ਬੈਠੋ ;ਗਜਲ ਖਾਤਿਰ ਖੜੋ ਸਾਰੇ .
ਗਜਲ ਫੁਲਵਾਡੀਓਂ ਗੁੰਚੇ ਚੁਣੋ ,ਗੁਲਦਾਨ ਕਰੋ ਪਿਆਰੇ .
ਬਹਿਰ ਦੀ ਹੈ ਸਮਝ ਜਿਸ ਨੂੰ ਲੁਕਾਵੇ ਨਾ ਛਿਪਾਵੇ ਨਾ .
ਭੁਲਾ ਕੇ ਹਾਓੰ ਚਲੋ ਸਭ ਨੂੰ ਗਜ਼ਲ- ਸ਼ੈਦਾ ਕਰੋ ਸਾਰੇ .
ਰਤਾ ਸੋਚੋ ਜਦੋਂ ਵੀ ਮਤ ਕੋਈ ਮਠ ਬਣ ਗਿਆ ਕਿਧਰੇ ;
ਗਿਆ ਕੀ ਹਾਲ ਹੋ ਉਸਦਾ ,ਵਿਚਾਰੀਂ ਇਹ ਧਰੋ ਸਾਰੇ .
ਬਣਾ ਕੇ ਮਠ, ਮਠਾਂ ਤੇ ਨਾਗ ਵਾਂਗਰ ਮਾਰ ਕੇ ਗੁਛੀ ;
ਗਜ਼ਲ ਤੇ ਵੀ ਲਗਾ ਪਹਰਾ ਨਹੀਂ ਪਰਦਾ ਧਰੋ ਸਾਰੇ
ਗਜ਼ਲ ਸਭ ਦੀ ਚਹੇਤੀ ਬਣ ਸਕੇ ਗੀ ਕਿਸ ਤਰਾਂ ਸੋਚੋ ;
ਜਦੋਂ ਸੌੜੇ ਸਵਾਰਥਾਂ ਵਾਲੜੇ ਕੈਦੇ ਪੜ੍ਹੋ ਸਾਰੇ .
ਬੜੇ ਉਸਤਾਦ ਬੈਠੇ ਨੇ ਗਜ਼ਲ ਦੀ ਬਜ਼ਮ ਵਿੱਚ ਫੱਬ ਕੇ;
ਚਲੋ ਉਸਤਾਦ ਲੋਕੋ ਗਜ਼ਲ ਤੇ ਅਹਸਾਨ ਕਰੋ ਸਾਰੇ .
ਬੜਾ ਗੁਸਤਾਖ ਹੈ ਜੋ ਲੋਚਦਾ ਹੈ ਗਜ਼ਲ ਨੂੰ ਸਹਿਜੇ ;
ਕਰੋ ਸੰਗ -ਸ਼ਾਰ ਆਵੋ ਦੀਪ ;ਮੱਤ ਝਿਜਕੋ ਡਰੋ ਸਾਰੇ
ਦੀਪ ਜ਼ੀਰਵੀ

No comments:
Post a Comment