
ਗ਼ਜ਼ਲ
ਬਹਾਨੇ ਰੋਜ਼ ਲਾਉਂਦਾ ਏਂ ਕਦੇ ਕੋਈ ਕਦੇ ਕੋਈ
ਦਿਨੀਂ ਸੁਫਨੇ ਵਿਖਾਉਂਦਾ ਏਂ ,ਕਦੇ ਕੋਈ ਕਦੇ ਕੋਈ ,
ਮੇਰੇ ਯਾਰਾ ਕਿਸੇ ਨੇਤਾ ਜਿਹਾ ਤੂੰ ਹੋ ਗਿਆ ਜਾਪੇਂ;
ਨਵੀੰ ਰੰਗਤ ਵਿਖਾਉਂਦਾ ਏਂ ,ਕਦੀ ਕੋਈ ਕਦੀ ਕੋਈ
ਮੇਰੇ ਦਿਲਬਰ ਮੇਰੇ ਦਿਲ ਨੂੰ ਖਿਡਾਉਣੇ ਦੇਯੀ ਛੱਡਦਾ ਏਂ ;
ਸੁਨਾਂ ਡੌਰੂ ਵਜਾਉਂਦਾ ਏਂ ,ਕਦੀ ਕੋਈ ਕਦੀ ਕੋਈ .
ਮੁਬਾਰਕਬਾਦ ਦੇਵਾਂ ਮੈਂ ਯਾ ਕਿ ਫਿਰ ਕਰ ਲਵਾਂ ਸ਼ਿਕਵਾ ;
ਕਿ ਤੂੰ ਪਰਦੇ ਗਿਰਾਉਂਦਾ ਏਂ ,ਕਦੀ ਕੋਈ ਕਦੀ ਕੋਈ
"ਬੜਾ ਕੰਮ -ਕਾਰ ਹੈ ਮੈਨੂੰ ,ਰੁਝੇਂਵੇਂ ਨੇ ਬੜੇ ਮੇਰੇ "
ਪਿਆ ਮੈਨੂੰ ਸੁਣਾਉਂਦਾ ਏਂ ,ਕਦੀ ਕੋਈ ਕਦੀ ਕੋਈ .
ਅਗਰ ਤੈਨੂੰ ਅਕੇਵਾਂ ਨਾਲ ਰਹਿ ਰਹਿ ਹੋ ਗਿਆ ਕਹਿ ਦੇ ;
ਬਹਾਨੇ ਕਿਓਂ ਬਣਾਉਂਦਾ ਏਂ ,ਕਦੀ ਕੋਈ ਕਦੀ ਕੋਈ .
ਦੀਪ ਜੀਰਵੀ
No comments:
Post a Comment