JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Wednesday, 11 July 2012

ਜਿਸ ਨੇ ਗਜ਼ਲ ਗੋਈ ਦੀ ਖਾਤਿਰ ਸੋਚੀ ਹੋਵੇ ਕਲਮ ਉਠਾਣੀ....



ਬਿਨਾ ਲਹਿਰ ਦੇ ਬਿਨਾ ਬਹਿਰ ਦੇ ਹੋਈ ਗਜ਼ਲ ,ਸੁਣੀ ਨਾ ਜਾਣੀ
ਗਜ਼ਲ ਚਮੇਲੀ ,ਗਜ਼ਲ ਚਾਂਦਨੀ ,ਗਜ਼ਲ ਸਰਾਂ ਦਾ ਨਿਰਮਲ ਪਾਣੀ .

ਡੋਬੂ ਦੇਂਦੇ ਗਜ਼ਲ ਨੂੰ ਲੋਕੀਂ,ਗਜ਼ਲ ਗੋਈ ਗੋ' ਖੇਡ ਹੈ ਜਾਣੀ ;
ਨੇਮੋੰ ਬੇ-ਨੇਮੇਂ ਹੋ ਆਖਣ:ਅਸੀਂ ਕਦੇ ਬੰਦਿਸ਼ ਨਾ ਜਾਣੀ .

ਗਜ਼ਲੇ ਨੀ ਸੁਨ ਗਜ਼ਲ-ਮਲੂਕੇ ,ਗਜ਼ਲੇ ਸੁਣ ਲਾਡਾਂ ਵਿੱਚ ਪਲੀਏ;
ਤੇਰੇ ਸ਼ੈਦਾ ,ਤੇਰੇ ਆਸ਼ਿਕ ,ਤੇਰੇ ਬਿਸਮਿਲ ,ਅਣਗਿਣ ਜਾਣੀ .

ਆਸ਼ਿਕ-ਸੂਫੀ-ਰਿੰਦ,ਹਕੀਕੀ ;ਤੇਰੀ ਛੋਹ ਪਾ ਪਾ ਤਰ ਜਾਣੇ ;
ਲੱਜਤ ਮਾਨੂੰ ਤੇਰੀ ਓਹੀ,ਜਿਸ ਨੇ ਤੇਰੀ ਜਾਤ ਪਛਾਨੀ .

ਜਗਤ ਪਸਾਰਾ ਲਿਆ ਕਲਾਵੇ ,ਪੈਰ ਭੋੰ ਤੇ ਸਿਰ ਆਕਾਸ਼ੀਂ;
ਜਲ-ਥਲ-ਨਭ-ਪਾਤਾਲ ਦੇ ਕਣ ਕਣ,ਤੂੰ ਫੁਲਕਾਰੀ ਸੁਹਜ ਦੀ ਤਾਣੀ .

ਘਸੇ-ਘ੍ਸਾਏ ਵਿਸ਼ੇ ਵਰਤਣੇ ,ਵਰਤ ਕੇ ਦੀਪ ਵੇ ਗਜ਼ਲ ਬਨਾਣੀ;
'ਸੋਚ' , ਸੋਚ ਵਿੱਚ ਡੁੱਬੀ ਸੋਚੇ ,ਕਿੱਦਾਂ ਸੁਲ੍ਝੂ ਉਲਝੀ ਤਾਣੀ .

ਨੇਤਰੋੰ ਨੂਰ ,ਜਿਗਰ ਚੋਂ ਰੱਤ ਲਏ;ਧੜਕਨ ਤੋਂ ਲਯ-ਤਾਲ ਲਵੇ 'ਓਹ'
ਜਿਸ ਨੇ ਗਜ਼ਲ ਗੋਈ ਦੀ ਖਾਤਿਰ ਸੋਚੀ ਹੋਵੇ ਕਲਮ ਉਠਾਣੀ.

ਦੀਪ ਜੀਰਵੀ
9815524600

--
deepzirvi
9815524600
http://chitravli.blogspot.com/

http://www.facebook.com/deep.zirvi.5

No comments: