JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Friday, 15 June 2012

"ਮੌਤ " ਨਸੀਬਾਂ ਵਿੱਚ ਜੇ ਹੋਈ ,ਹੌਕੇ-ਹਾਵੇ ਪੱਕੇ ਨੇ .



ਹੋਰ ਕਿਸੇ ਲਈ ਹੋਣੇ, ਤੇਰੇ  ਜਿੰਨੇ ਟਾਂਗੇ -ਯੱਕੇ ਨੇ ;
ਮੁਲਕਾ !ਵੇਖ ਹਮਾਤੜ ਜੋਗੇ ਤੇਰੇ ਕੋਲੇ ਧੱਕੇ ਨੇ  .

ਰੀਝ ਨਾਲ ਹੈ  ਯਾਰ ਦੀਆਂ ਗਲੀਆਂ ਦੀ ਰੇਤਾ ਛਾਣੀ ਮੈਂ ;;
ਰੋੜੇ ਚੁਗ ਕੇ ਓਸ ਗਲੀ ਦੇ ਵਾਂਗ ਮਖਾਣਿਆਂ ਫੱਕੇ ਨੇ  .

ਓਪਰਾ ਚਾਹੇ ਆ ਜਾਵੇਗਾ  ਭੀੜ ਪਈ ਤੇ ਇੱਕ ਵੇਲੇ  ;
ਆਪਣਿਆਂ ਤਾਂ ਦਿੱਤੇ ਮੈਨੂੰ ,ਜਾਂ  ਤਾਹਨੇ ਜਾਂ ਧੱਕੇ ਨੇ .

ਸਕਿਆਂ ਕੋਲੋਂ ਬਚੇ  ਨਹੀਂ ਜੇ ,ਸੱਸੀ-ਸੁਹਣੀ-ਸਾਹਿਬਾਂ-ਹੀਰ ;
ਸਕਿਆਂ ਨੇ ਸੱਕ ਲਾਹਿਆ ਸਭ ਦਾ ,ਫੇਰ ਸਦਾਉਂਦੇ ਸੱਕੇ ਨੇ .

ਨੇਕ ਆਹ ਖੱਟੀ ਇਸ਼ਕ ਦੇ ਵਣਜੋਂ ਯੁਗੜਿਆ   ਤੋਂ  ਮਿਲਦੀ ਜੇ ;
"ਮੌਤ "  ਨਸੀਬਾਂ ਵਿੱਚ  ਜੇ ਹੋਏ  ,ਹੌਕੇ-ਹਾਵੇ ਪੱਕੇ ਨੇ .

ਦੀਪ ਜੀਰਵੀ




http://www.facebook.com/deep.zirvi.5

No comments: