ਓਹ ਸੁਫਨਾ ,ਕਦੇ ਜੋ ਸੀ ਆਪਣਾ ;ਹੈ ਸੁਫਨੇ ਵਿੱਚ ਅੱਜ ਵੀ ਆਪਣਾ
ਓਹ ਸ਼ਾਮ - ਸਲੋਨੇ ਮੇਘ ਜਿਹਾ ;ਅਨਭੋਲ ਉਮਰ ਦੇ ਵੇਗ ਜਿਹਾ
ਓਹ ਸੰਦਲ ਗੇਲੀ ਮਹਿਕਾਇਆ;ਓਹ ਅਤਰ ਫੁਲੇਲਾਂ ਦਾ ਜਾਇਆ
ਓਹ ਕਚਚ ਉਨੀਂਦੇ ਖਵਾਬ ਜੇਹਾ ;ਓਹ ਧੁਰੋਂ ਲਿਖਾਏ ਸਵਾਬ ਜਿਹਾ
ਓਹ ਗੀਤ ਰੁਬਾਈ ਗਜਲ ਜਿਹਾ ;ਓਹ ਚੰਚਲ ਪਾਰੇ ਤਰਲ ਜਿਹਾ
ਓਹ ਫੁੱਲ ਤੇ ਪਏ ਤ੍ਰੇਲ ਜਿਹਾ ;ਪਾਣੀ ਤੇ ਖਿੱਲਰੇ ਤੇਲ ਜਿਹਾ
ਓਹ ਸ਼ੀਸ਼ੇ ਦੀ ਟੁਣਕਾਰ ਜਿਹਾ ;ਉਹ ਵੰਗਾਂ ਦੀ ਛਣਕਾਰ ਜਿਹਾ
ਉਹ ਝਾਂਜਰ ਦੀ ਛਣ-ਛਣ ਛਣ -ਛਣ ;ਉਹ ਵੰਝਲੀ ਤੇ ਛੇੜੀ ਸਰਗਮ
------*--------*---------*----------*------------*------------
ਵੱਸਦਾ ਉਹ ਮੇਰੇ ਨੇਣੀ ਏਂ;ਵੱਸਦਾ ਉਹ ਮੇਰੇ ਲੂੰ ਵਿੱਚ
ਮੇਰੀ ਰਗ ਰਗ ਵਿੱਚ ;ਮੇਰੀ ਨਸ ਨਸ ਵਿੱਚ
ਵੱਸਦਾ ਉਹ ਮੇਰੀ ਧੜਕਨ ਵਿੱਚ ;ਸਾਹਾਂ ਦੀ ਚੱਲਦੀ ਸਰਗਮ ਵਿੱਚ
ਉਹ ਮੇਰੀ ਸ਼ਾਇਰੀ ਵਿੱਚ ਵੱਸਦਾ;ਵੱਸਦਾ ਉਹ ਰੂਹ ਵਿੱਚ ਤੇ ਮਨ ਵਿੱਚ
ਹਾਏ ਵੇ ਰੱਬਾ!ਬੂ ਵੇ ਰੱਬਾ !ਕਿਓਂ ਓਹ ਨ੍ਹੀ ਮੇਰੀ ਕਿਸਮਤ ਵਿੱਚ
!!??!!!
ਦੀਪ ਜ਼ੀਰਵੀ

No comments:
Post a Comment