Saturday, 10 July 2010
ਇਹ ਹੋਸ਼ ਸਾਂਭ ਕੇ ਰਖਿਓ ਅਜੇ ਕੁਵੇਲਾ ਹੈ .
ਇਹ ਹੋਸ਼ ਸਾਂਭ ਕੇ ਰਖਿਓ ਅਜੇ ਕੁਵੇਲਾ ਹੈ .
ਬੜੀ ਹੀ ਦੂਰ ਜਾਪਦਾ ਕਿਤੇ ਸੁਵੇਲਾ ਹੈ .
ਅਜੇ ਤਾਂ ਬੂਰ ਵੀ ਪਿਆ ਨਹੀਂ ਹੈ ਅੰਬੀਆਂ ਨੂੰ ;
ਅਜੇ ਤਾਂ " ਬਾਗ ਦਾ ਰਾਖਾ" ਨਹੀਂ 'ਗੁਲੇਲਾ' ਹੈ.
ਅਜੇ ਤਾਂ ਬਾਗ ਵਿਚ ਭਰਨੀ ਮਿਠਾਸ ਹੈ ਬਾਕੀ
ਅਜੇ ਤਾਂ ਨਿੰਮ ਉੱਤੇ ਮੌਲਦਾ ਕਰੇਲਾ ਹੈ |
ਅਜੇ ਤਾ ਅਹਿਲ ਬੁੱਤ ਬਣ ਖੜੀ ਰਿਸ਼ੀ ਪਤਨੀ ;
ਅਜੇ ਤਾਂ ਰਾਮ ਦੀ ਆਮਦ ਦਾ ਨਾ ਸੁਵੇਲਾ ਹੈ .
ਅਜੇ ਤਾਂ ਦ੍ਰੋਣ ਦਾ ਕਰਜਾ ਬੜਾ ਹੈ ਅਰਜੁਨ ਤੇ
ਅਜੇ ਤਾਂ ਦ੍ਰੋਣ ਦਾ -ਏਕਲਵ ਦਾ ਝਮੇਲਾ ਹੈ .
ਅਜੇ ਤਾਂ ਭੀਲਨੀ ਦੇ ਬੇਰ ਭਿੱਟੇ ਜਾਵਣਗੇ ;
ਅਜੇ ਤਾਂ ਰਾਮ ਰਾਜ ਸੁਪਨ ਇੱਕ ਸੁਹੇਲਾ ਹੈ .
ਅਜੇ ਤਾਂ 'ਬੁਧ' ਨਹੀਂ ਹੈ ਸਿਰਫ ਹੈ 'ਸਿਧਾਰਥ'
ਅਜੇ ਤਾਂ ਰਾਸ ਰੰਗ ਹੈ ਤੇ ਮੌਜ - ਮੇਲਾ ਹੈ .
ਅਜੇ ਤਾਂ ਰਾਵ੍ਨਾਂ ਤੇ ਹੈ ਬਹਾਰ ਹਰ ਪਾਸੇ ;
ਅਤੇ ਦੁਸ਼-ਸ਼ਾਸਨਾ ਦੇ ਵਾਸਤੇ ਸੁਵੇਲਾ ਹੈ .
ਅਜੇ ਤਾਂ ਹੈ ਹਨੇਰੀ ਤੇ ਹਨੇਰੇ ਦਾ ਸ਼ਾਸਨ ;
ਅਜੇ ਰਾਹ ਦੀਪ ਜਗਾਵਣ ਦਾ ਵੀ ਦੁਹੇਲਾ ਹੈ ;
deepzirvi9815524600
--
Subscribe to:
Post Comments (Atom)
No comments:
Post a Comment