ਪਿੱਪਲ ਟਾਹਣੇ ਅੜਿਆ ਚੰਨ
ਖਵਰੇ ਕਿਸਨੇ ਫੜ੍ਹਿਆ ਚੈਨ
ਜ਼ੁਲਫਾਂ-ਬਦਲ ਚਿਹਰੇ ਤੇ
ਖੁਦ ਸੰਗ ਏਨਾ ਲੜਿਆਂ ਚੰਨ।
ਅੱਖਾਂ ਦੋ ਤੋਂ ਚਾਰ ਹੋਈਆਂ
ਸਾਰੇ ਆਖਣ ਚੜ੍ਹਿਆ ਚੰਨ।
ਨਾ ਕਰ ਪਰਦਾ ਸੱਜਣਾ ਵੇ
ਕਦ ਬੱਦਲਾ ਤੋਂ ਤੜਿਆ ਚੰਨ।
ਚੰਨ ਕਰੇ ਅਰਜੋਈਆਂ ਇਹ:
ਨਾ ਕਹਿ ਸਾਨੂੰ ਅੜਿਆ ਚੰਨ
ਮੁੱਖ ਤੋਂ ਪਰਦਾ ਲਾਹਿਆ ਤੂੰ
ਸਾਡੇ ਭਾਣੇ ਚੜਿਆ ਚੰਨ।
ਮੱਸਿਆ ਰਾਤੇ ਈਦ ਬਣੀ,
ਤੇਰੇ ਮੁਖੜੇ ਪੜਿਆ ਚੰਨ।
ਸ਼ਾਹਾਂ ਕਬਜੇ਼ ਕੀਤੇ ਸੂ,
ਉਹਨਾ ਕੋਠੀ ਤੜਿਆ ਚੰਨ।
ਕੁੱਲੀ "ਦੀਪ" ਹੀ ਕਾਫੀ ਨੇ
ਸ਼ਾਹਵਾਂ ਆਲੀਂ ਅੜਿਆ ਚੰਨ
ਦੀਪ ਜੀਰਵੀ
--
No comments:
Post a Comment