ਖੁਸ਼ਬੂ ਨਾਲ ਫੁੱਲਾਂ ਦੀ ਮਾਨਤਾ ਵਧ ਦੀ ਹੈ ਖੁਸ਼ਬੂ ਦੀ ਹੋਂਦ ਫੁੱਲਾਂ ਬਿਨਾਂ ਅਸੰਭਵ ਹੈ।ਦੀਪਕ ਦੀ ਸਾਰ੍ਥਕਤਾ ਉਸ ਦੀ ਜੋਤ ਨਾਲ ਹੈ ਲੇਕਿਨ ਜੋਤ ਵੀ ਦੀਪ ਬਿਨਾ ਕਦੋਂ ਹੋ ਸਕਦੀ ਹੈ ।। ਚਾਂਦਨੀ ਚੰਦ ਦੀ ਪਛਾਨ ਹੈ ਤੇ ਚੰਦ ਚਾਂਦਨੀ ਦੀ ਜਾਂ ਹੈ ।।।ਦਿਲ ਖਾਤਿਰ ਧੜਕਨ ਕਦੀ ਬੋਝ ਨਹੀਂ ਹਾਂ ਕਈ ਵਾਰ ਧੜਕਨ ਜਰੂਰ ਦਿਲ ਨਾਲੋਂ ਤੋੜ ਵਿਛੋੜਾ ਕਰ ਜਾਂਦੀ ਹੈ ।
ਲੋਹੇ ਨਾਲ ਲੱਗੀ ਲੱਕੜ ਲੋਹੇ ਨੂੰ ਤਾਰ ਦੇਂਦੀ ਹੈ। ਬੇਸ਼ੱਕ ਲੋਹੇ ਦੀ ਆਰੀ ਲੱਕੜ ਨੂੰ ਚੀਰ ਧਰਦੀ ਹੈ ।।ਘੁਣ ਆਤੀ ਨਾਲ ਹੀ ਪਿਸ ਜਾਂਦਾ ਹੈ ।।
ਭੋੰਰਾ ਲੱਕੜ ਵਿੱਚ ਸੂਰਾਖ ਕਰ ਸਕਣ ਯੋਗ ਹੁੰਦਾ ਹੈ ਲੇਕਿਨ ਉਹ ਕਮਲ ਦੀਯਾਂ ਕੋਮਲ ਪੱਤੀ ਨੂ ਨਹੀਂ ਕੱਟ ਦਾ ।ਕਮਲ ਵਿੱਚ ਕੈਦ ਹੋਕੇ ਪ੍ਰਾਨ ਤ੍ਯਾਗ ਦਿੰਦਾ ਹੈ।
ਬਾਂਸ ਬਿਨ ਬਾਂਸੁਰੀ ਜੰਗਲ ਬਿਨ ਬਾਂਸ ਅਰਥ ਹੀਨਾ ਹੈ।।
ਮੁਹੱਬਤ ਦਾ ਸਫਰ ਹੋਵੇ ਯਾ ਕੋਈ ਹੋਰ ਸਫਰ ,ਸਫਰ ਬੇਸ਼ਕ ਸੌ ਕੋਹ ਦਾ ਹੋਵੇ ਸ਼ੁਰੂ ਪਹਿਲੇ ਕਦਮ ਨਾਲ ਹੀ ਹੁੰਦਾ ਹੈ ।ਗਿਣਤੀ ਦਾ ਆਰੰਭ ਇੱਕ ਤੋਂ ਹੁੰਦਾ ਹੈ । ਪਹਿਲੀ ਗਲਤੀ ,ਪਹਿਲੀ ਚੋਰੀ ,ਪਹਿਲੀ ਸਜਾ ,ਪਹਿਲੀ ਮੁਹੱਬਤ ,ਪਹਿਲਾ ਚੁੰਬਨ ,ਪਹਿਲਾ ਅਲਿੰਗਨ ,ਅਭੁੱਲ ਹੁੰਦਾ ਹੈ ।ਯਾਦਾਂ ਦੇ ਜੰਗਲ ਵਿਚ ਸਦੀਵੀ ਮਹਿਕਣ ਵਾਲੇ ਫੁੱਲ ਘੱਟ ਹੀ ਮਿਲਦੇ ਹਨ । ਜਦੋਂ ਕਿਤੇ ਹਰ ਦਿਨ ਖੁਸ਼ਬੂ ਦੀ ਖੇਤੀ ਕਰਨ ਵਾਲਿਆਂ ਕੋਲ ਬੈਠਨ ਦਾ ਮੌਕਾ ਮਿਲਦਾ ਹੈ ਤਾਂ ਹਰ ਦਿਨ ਖੁਸ਼ਬੂ ਦੀ ਖੇਤੀ ਕਰਨ ਵਾਲਿਆਂ ਕੋਲ ਬੈਠ ਕੇ ਹੀ ਤਨ ਮਨ ਮਹਿਕ ਜਾਂਦਾ ਹੈ ।
ਦੀਪ ਜੀਰਵੀ
--
No comments:
Post a Comment