JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Tuesday, 13 October 2009

ਦੀਪ ਜੀਰਵੀ ...੯/੧੪੨ ਮੁਹੱਲਾ ਕੰਬੋਆਂ ਜੀਰਾ ਫਿਰੋਜਪੁਰ

ਜਦ ਵੀ ਨਿੱਖਡੀ ਕਲੀ ਅਤੇ ਤਿਤਲੀ ਨੂੰ ਵੇਖਾਂ,

ਜਦ ਜਦ ਵੀ ਮੈਂ  ਤਿੜਕ ਗਈ ਵੰਝਲੀ ਨੂੰ ਵੇਖਾਂ .
ਜਦ ਕਿਧਰੇ ਮੈ ਪਾਟ ਗਈ  ਬਗਲੀ ਨੂੰ ਵੇਖਾਂ ,
ਬਿਨ ਬਰਸੇ ਮੁੜ ਦੀ  ਜਾਂਦੀ ਬਦਲੀ ਨੂੰ ਵੇਖਾਂ ,
ਓਹਨਾਂ ਨਾਲ ਦਾ ਹੋ ਲੇੰਦਾ ਹਾਂ ,
ਮਰਦ ਹਾਂ ਫਿਰ ਵੀ ਰੋ ਪੈਂਦਾ  ਹਾਂ .
ਜਦ ਰਿਕ੍ਸ਼ੇ ਢੋਵਣ ਵਾਲੇ ਬੱਚੇ ਵਿਹੰਦਾ  ਹਾਂ ,
ਜਦ ਬਰਤਨ ਧੋਵਣ ਵਾਲੇ ਬੱਚੇ ਵਿਹੰਦਾ ਹਾਂ ,
ਜਦ ਜਰਦਾ ਮਲਦੇ ਹੋਏ ਬੱਚੇ ਵਿਹੰਦਾ ਹਾਂ ,
ਸ੍ਚੀਓਂ ਸ਼ੀਸ਼ੇ ਦੇ ਸਾਹਵੇਂ ਜਿਓਂ ਹੋ ਲੇੰਦਾ ਹਾਂ ,
ਮਰਦ ਹਾਂ ਫਿਰ ਵੀ ਰੋ ਲੈਂਦਾ  ਹਾਂ .
ਤਨਹਾਈ ਦੀ ਬਾਤ ਕੋਈ ਪੋੰਦੇ ਸੁਣਦਾ ਹਾਂ ,
ਰਾਤੋਂ  ਕਾਲੀ ਰਾਤ ਕੋਈ ਗਾਓੰ ਦੇ  ਸੁਣਦਾ ਹਾਂ ,
ਕਿਸ਼ਤੀ ਕੋਲੋਂ ਜਦ ਡੁੱਬਣ ਦੀ ਕਥਾ ਸੁਣਾ ਮੈਂ ,
ਮੱਲਾਹ ਵੱਲੋਂ ਠੱਗਣ ਦੀ ਜਦ ਵਿਅਥਾ ਸੁਣਾ ਮੈਂ ,
ਹੰਝੂਆਂ  ਦੇ ਸਾਗਰ  ਵਿੱਚ ਨਿਜ ਡੁਬੋ ਲੈਂਦਾ ਹਾਂ,
ਮਰਦ ਹਾਂ ਫਿਰ ਵੀ ਰੋ ਲੈਂਦਾ  ਹਾਂ .
ਜਿਹੜੇ ਸਚ  ਦੀ ਅਲਖ ਜਗਾਵਣ ਕਲਮਾਂ ਰਾਹੀਂ ,
ਜਿਹੜੇ ਹੱਕ ਦੀ ਕਲਾ ਕਮਾਵਣ ਕਰਮਾਂ ਰਾਹੀਂ ,
ਜਿਹੜੇ ਜਿਓੰਦੇ ਜਗਦੇ ਧਾਰ ਦੇ ਉਲਟ ਨੇ ਚਲਦੇ ,
ਜਿਹੜੇ ਹੱਕ ਦੇ ਸਚ੍ਚ ਦੇ ਨੇ ਸਰਦਲ ਤੇ ਖੜਦੇ ,
ਓਹਨਾਂ ਸਾਹਮਣੇ ਨਤਮਸਤਕ ਮੈਂ ਹੋ ਲੈਂਦਾ ਹਾਂ ,
ਸ਼ਰਧਾ ਦੇ ਰਖ ਦੀਪ ਓਦੋਂ ਵੀ ਰੋ ਪੈਂਦਾ ਹਾਂ .
 





ਦੀਪ ਜੀਰਵੀ ੯/੧੪੨ ਮੁਹੱਲਾ ਕੰਬੋਆਂ ਜੀਰਾ ਫਿਰੋਜਪੁਰ 




--
deepzirvi9815524600
http://deepkavyanjli.blogspot.com
http://dztk.blogspot.com

No comments: