JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Monday, 12 October 2009

ਮੈ ਤਾਂ ਖਵਰੇ ਜਨਮਿਆ ਤੜਫਨ ਲਈ,

ਮੈ ਤਾਂ ਖਵਰੇ ਜਨਮਿਆ ਤੜਫਨ ਲਈ,
ਦਿਲ ਤਾਂ ਮੇਰਾ ਤਰਸਦਾ ਧੜਕਨ ਲਈ .
 ਵੰਝਲੀ ਦੀ ਕੂਕ ਨਾਂ ਮਹਿਸੂਸਦੀ ,
ਵੰਝਲੀ ਦੀ ਕੂਕ ਜੋ ਹਰ ਵਣ ਲਈ .
ਵਣ ਕਹੇ ਸਾਖੀ ਉਜਾੜੇ ਦੀ ਸੁਣੋ,
ਕਾਫੀ ਸੀ ਕੁਦਰਤ ਕਦੇ ਕੁਦਰਤ ਲਈ .
ਧਰ ਖ੍ਡਾਊਂ ਤਖਤ ਤੇ ਚੌਦਾਂ ਵਰੇ ,
ਕੌਣ ਕਰਦੈ ਸਬਰ ਅੱਜ ਸ਼ਾਸਨ ਲਈ .
ਭੈਣ ਦੀ ਅਜਮਤ ਦਾ ਜੋ ਰਖਵਾਲ ਸੀ ,
ਭੈਣ ਹਰ ਲੋਚੇ ਨਾ ਕਿਓਂ ਰਾਵਣ ਲਈ .
ਰਾਮ ਦਾ ਬਨਵਾਸ ਸੀਤਾ ਨਾਲ ਸੀ ,
ਸੀਤਾ ਪਰ ਕੱਲੀ ਗਈ ਸੀ ਬਣ ਲਈ .
ਤਮਸ ਨੂੰ ਨਿੰਦਣਾ ਤਾਂ ਕੋਈ ਕਾਜ ਨਾਂ ,
ਬਲ ਕਰ ਧਰ ਦੀਪ ਦੇਵੋ ਸਭ  ਲਈ
ਦੀਪ ਜੀਰਵੀ 9815524600











No comments: