ਦਿਲ ਦਾ ਯਾਰ ਲਾਗਾਓਨਾ ਮੰਦਾ,
ਬੰਦਾ ਰਹਿੰਦਾ ਨਾ ਫਿਰ ਬੰਦਾ .
ਦਿਲ ਦਾ ਚੁੱਲਾ ਤੋਣਾ ਮੰਦਾ .
ਹੱਡ ਪਾ ਅੱਗ ਮ੍ਘੋਣਾ ਮੰਦਾ .
ਚੰਗਾ ਹੈ ਤੱਕਣਾ ਫੁੱਲ ਨੂੰ ਪਰ ,
ਫੁੱਲ ਨੂੰ ਤੋੜ ਗੁਆਓਣਾ ਮੰਦਾ .
ਬੰਦਗੀ ਰਹਿੰਦੀ ਹੈ ਤਦ ਤੀਕਰ ,
ਜਦ ਤੱਕ ਬੰਦਾ, ਰਹਿੰਦਾ ਬੰਦਾ .
ਵੇਲਾ ਕਿਰਦੀ ਰੇਤਾ ਵਾਂਗਰ ;
ਲੰਮੀਆਂ ਤਾਣ ਕੇ ਸੌਣਾ ਮੰਦਾ .
ਆਪਣਾ ਬਣਦਾ ਆਪ ਨਸੀਬਾ ;
ਦਰ ਦਰ ਅਲਖ ਜਗੋਣਾ ਮੰਦਾ .
ਜਿਸਨੂੰ ਸੁਨ ਕੇ ਰੱਤ ਨਾ ਪਿਘਲੇ ;
ਐਸੇ ਗੀਤ ਦਾ ਗਾਓਨਾ ਮੰਦਾ .
ਦੂਈ ਵਿਰੋਧ ਤੇ ਨਫਰਤ ਵਾਲੀ ;
ਅਸਲੋਂ ਅਲਖ ਮੁਕੋਨਾ ਚੰਗਾ .
ਜਿਹੜੇ 'ਦੀਪ' ਚ ਹੋਏ ਨਾ ਬੱਤੀ ;
ਐਸਾ ਦੀਪ ਜਗੋਣਾ ਮੰਦਾ .
ਦੀਪ ਜੀਰਵੀ ੯੮੧੫੫੨੪੬੦੦
No comments:
Post a Comment