ਬੰਦਾ ਰਹਿੰਦਾ ਨਾ ਫਿਰ ਬੰਦਾ.
ਦਿਲ ਦਾ ਚੁੱਲਾ ਤਾਉਣਾ ਮੰਦਾ,
ਹੱਡ ਪਾ ਅੱਗ ਮਘਾਉਣਾ ਮੰਦਾ.

ਚੰਗਾ ਹੈ ਤੱਕਣਾ ਫੁੱਲ ਤਾਈਂ,
ਫੁੱਲ ਨੂੰ ਤੋੜ ਗੁਆਉਂਣਾ ਮੰਦਾ.
ਬੰਦਗੀ ਰਹਿੰਦੀ ਹੈ ਤਦ ਤਾਈਂ,
ਬੰਦਾ ਜਦ ਤੱਕ ਰਹਿੰਦਾ ਬੰਦਾ.
ਵੇਲਾ ਕਿਰਦੀ ਰੇਤਾ ਜਿੱਦਾਂ,
ਲੰਮੀਆਂ ਤਾਣ ਕੇ ਸੌਣਾ ਮੰਦਾ.
ਅਪਣਾ ਆਪੂੰ ਬਣਾਵੋ ਨਸੀਬਾ,
ਦਰ ਦਰ ਅਲਖ ਜਗਾਉਣਾ ਮੰਦਾ.
ਜਿਸਨੂੰ ਸੁਣ ਕੇ ਰੱਤ ਨਾ ਪਿਘਲੇ,
ਐਸੇ ਗੀਤ ਨੂੰ ਗਾਉਣਾ ਮੰਦਾ.
ਦੂਈ ਦਵੈਤ ਤੇ ਨਫਰਤ ਵਾਲੀ,
ਮੂਲੋਂ ਅਲਖ ਮੁਕਾਉਣਾ ਚੰਗਾ.
ਜਿਹੜੇ ਦੀਪ ਚ ਹੋਏ ਨਾ ਬੱਤੀ,
ਐਸਾ ਦੀਪ ਜਗਾਉਣਾ ਮੰਦਾ
No comments:
Post a Comment